29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਿਕਸਤ ਖੇਤੀ ਸੰਕਲਪ ਅਭਿਆਨ ਤਹਿਤ ਭੂੰਦੜੀ ਵਿਖੇ ਕਿਸਾਨ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 01-06-2025
ਭੂੰਦੜੀ, 31 ਮਈ (ਕੁਲਦੀਪ ਸਿੰਘ ਮਾਨ)-ਸਰਕਲ ਭੂੰਦੜੀ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾ: ਧੰਨਰਾਜ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫ਼ਸਰ ਭੂੰਦੜੀ ਸ਼ੇਰਅਜੀਤ ਸਿੰਘ ਮੰਡ ਵਲੋਂ ਕਿ੍ਸ਼ੀ ਸੰਕਲਪ ਅਭਿਆਨ ਤਹਿਤ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਤੋਂ ਡਾ: ਵੀਰਪ੍ਰਤਾਪ ਸਿੰਘ ਫਲ ਵਿਗਿਆਨ ਵਲੋਂ ਫ਼ਲਾਂ ਦੀ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਰੋਕਥਾਮ ਬਾਰੇ ਜਾਣੂ ਕਰਵਾਇਆ | ਘਰੇਲੂ ਬਗੀਚੀ ਤਿਆਰ ਕਰਨ ਲਈ ਪ੍ਰੇਰਿਤ ਕੀਤਾ | ਡਾ: ਜਗਦੀਪ ਕੌਰ ਕੀਟਨਾਸ਼ਕ ਵਿਗਿਆਨੀ ਵਲੋਂ ਝੋਨੇ ਦੀ ਫ਼ਸਲ ਤੇ ਕੀੜੇ ਮਕੌੜੇ ਦੇ ਹਮਲੇ ਪ੍ਰਤੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਖੇਤੀਬਾੜੀ ਵਿਭਾਗ ਤੋਂ ਖੇਤੀਬਾੜੀ ਵਿਸਥਾਰ ਅਫ਼ਸਰ ਵਲੋਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੀ.ਆਰ.-126, ਪੀ.ਆਰ.-131, ਪੀ ਆਰ -132 ਪੀ.ਆਰ. 128 ਆਦਿ ਬੀਜਣ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਫ਼ਸਲੀ ਵਿਭਿੰਨਤਾ ਤਹਿਤ ਝੋਨੇ ਦੀ ਥਾਂ ਸਾਉਣੀ ਦੀ ਫ਼ਸਲ ਮੱਕੀ, ਮੂੰਗੀ ਬੀਜਣ ਲਈ ਪ੍ਰੇਰਿਤ ਕੀਤਾ | ਇਸ ਕੈਂਪ ਵਿਚ ਸੈਕਟਰੀ ਇੰਦਰਪਾਲ ਸਿੰਘ, ਮਾਨਵ ਵਿਕਾਸ ਸੰਸਥਾ ਤੋਂ ਸ੍ਰੀ ਵਰਿੰਦਰ ਕੁਮਾਰ, ਸੁਪਰਵਾਈਜ਼ਰ ਬਲਜਿੰਦਰ ਸਿੰਘ, ਸਰਪੰਚ ਕੋਮਲਜੀਤ ਸਿੰਘ ਗਰੇਵਾਲ, ਗੁਰਚਰਨ ਸਿੰਘ, ਪ੍ਰਭਪ੍ਰੀਤ ਸਿੰਘ, ਹਰਬੰਸ ਸਿੰਘ, ਸੁਖਜੀਤ ਸਿੰਘ ਕਾਉਂਕੇ , ਸੁਖਵਿੰਦਰ ਸਿੰਘ ਆੜ੍ਹਤੀਆ, ਕਿਸਾਨ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਗੋਪੀ, ਸੁਖਪਾਲ ਸਿੰਘ ਚੀਮਾ, ਇੰਦਰ ਸਿੰਘ ਕਾਮਰੇਡ, ਤੇਜਿੰਦਰ ਸਿੰਘ ਤੇਜਾ, ਨੰਬਰਦਾਰ ਜਗਤਾਰ ਸਿੰਘ, ਲਾਲਜੀਤ ਸਿੰਘ, ਬਹਾਦਰ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਅਵਤਾਰ ਸਿੰਘ, ਦਲਜੀਤ ਸਿੰਘ, ਕਿਰਪਾਲ ਸਿੰਘ ਆਦਿ ਲੱਗਭੱਗ 100 ਕਿਸਾਨਾਂ ਨੇ ਭਾਗ ਲਿਆ | ਕਿਸਾਨ ਵੀਰਾਂ ਨਾਲ ਫ਼ਸਲਾਂ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਅਤੇ ਸਮਾਧਾਨ ਲਈ ਪ੍ਰੇਰਿਤ ਕੀਤਾ | ਕੰਪਿਊਟਰ ਅਪਰੇਟਰ ਸ: ਗੁਰਮਿੰਦਰ ਸਿੰਘ ਸ਼ੇਰਗਿੱਲ ਵਲੋਂ ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜਿਹੜੇ ਲਾਭਪਾਤਰੀਆਂ ਦੀ ਕਿਸ਼ਤ ਰੁਕੀ ਸੀ ਉ੍ਹਨਾਂ ਦੀ ਈ.ਕੇ.ਵਾਈ.ਸੀ ਕੀਤੀ | ਅੰਤ ਵਿਚ ਸਰਪੰਚ ਸਾਹਿਬ ਵਲੋਂ ਕੈਂਪ ਵਿਚ ਪਹੁੰਚੇ ਸਾਰੇ ਮਾਹਿਰਾਂ ਦਾ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਾਨਕਸਰ ਵਿਖੇ ਬੂਟੇ ਲਗਾ ਕੇ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਮੌਕੇ ਕਥਾ ਕੀਰਤਨ ਦਰਬਾਰ ਕਰਵਾਇਆ
Ad Position 24