29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ਼ਿਵਾਲਿਕ ਸਕੂਲ ਵਿਖੇ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਰਾਹੀਂ ਜਾਗਰੂਕਤਾ ਤੇ ਸਿਹਤ ਸੰਭਾਲ ਦੀ ਪ੍ਰੇਰਣਾ ਦਿੱਤੀ

Ad Position 21
No active advertisement
ਅਜੀਤ ਡੈਸਕ 01-06-2025
ਜਗਰਾਉਂ, 31 ਮਈ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਨੇ ਸਮਾਜ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਵਿਦਿਆਰਥੀਆਂ ਵਿਚ ਸਿਹਤ ਸੰਭਾਲ ਸੰਬੰਧੀ ਜ਼ਿੰਮੇਵਾਰੀ ਜਗਾਉਣ ਲਈ ਇਕ ਜ਼ੋਰਦਾਰ ਕਦਮ ਚੁੱਕਿਆ | ਸਕੂਲ ਵਿਚ ਨਵਾਂ ਥੀਏਟਰ ਕਲੱਬ ਬਣਾਇਆ ਗਿਆ, ਜਿਸ ਅਧੀਨ ਵਿਦਿਆਰਥੀਆਂ ਨੇ ਤੰਬਾਕੂ ਵਿਰੋਧੀ ਦਿਵਸ (31 ਮਈ) ਮੌਕੇ ਨਸ਼ਿਆਂ ਖ਼ਿਲਾਫ਼ ਨੁੱਕੜ ਨਾਟਕ ਪੇਸ਼ ਕੀਤਾ | ਇਸ ਨਾਟਕ ਵਿਚ ਵਿਦਿਆਰਥੀ ਸਹਿਜਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਏਕਮਪ੍ਰੀਤ ਸਿੰਘ, ਅਰਪਿਤਾ, ਅੰਜਲੀ, ਪ੍ਰਭਜੋਤ, ਦੇਵਨੂਰ, ਕਮਲ ਸਿੰਘ, ਨਿਰਮਲ ਸਿੰਘ, ਕੇਸ਼ਵ ਕਪੂਰ, ਜੋਗਿੰਦਰ ਸਿੰਘ, ਸਵਰਾਜ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਭਾਗ ਲਿਆ | ਨਾਟਕ ਦੀ ਤਿਆਰੀ ਅਤੇ ਦਿਸ਼ਾ-ਨਿਰਦੇਸ਼ ਮੈਡਮ ਰਸ਼ਮੀ ਧੀਰ ਅਤੇ ਨੈਨਸੀ ਮੈਡਮ ਦੀ ਅਗਵਾਈ ਹੇਠ ਹੋਈ | ਵਿਦਿਆਰਥੀਆਂ ਨੇ ਨਾਟਕ ਰਾਹੀਂ ਦਿਖਾਇਆ ਕਿ ਨਸ਼ਾ ਨਾ ਸਿਰਫ਼ ਸਰੀਰ ਨੂੰ ਸਗੋਂ ਪਰਿਵਾਰ ਅਤੇ ਸਮਾਜ ਨੂੰ ਵੀ ਤਬਾਹ ਕਰਦਾ ਹੈ | ਸਕੂਲ ਦੀ ਪਿ੍ੰਸੀਪਲ ਮੈਡਮ ਨੀਲਮ ਸ਼ਰਮਾ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਰੀਰ, ਮਨ, ਆਤਮਾ ਤੱਕ ਅਸਰ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਪਿੰਡ ਬਰ੍ਹਮੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਅਧਿਆਪਕ-ਮਾਪੇ ਮਿਲਣੀ
Ad Position 24