13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮਨਸੂਰਾਂ ਵਿਖੇ ਡਾ. ਹਰਜੀਤ ਸਿੰਘ ਰਤਨ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-06-2025
ਜੋਧਾਂ, 2 ਜੂਨ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਸੂਰਾਂ ਵਿਖੇ ਬਤੌਰ ਸੀਨੀਅਰ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਡਾ. ਹਰਜੀਤ ਸਿੰਘ ਰਤਨ ਦੇ ਸਨਮਾਨ ਵਿਚ ਪਿੰਡ ਮਨਸੂਰਾਂ ਦੀ ਨਗਰ ਪੰਚਾਇਤ ਅਤੇ ਪਤਵੰਤਿਆਂ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਕੂਲ ਦੇ ਵਿਹੜੇ ਵਿਚ ਹੋਏ ਇਸ ਸ਼ਾਨਦਾਰ ਸਮਾਗਮ ਵਿਚ ਡਾ. ਹਰਜੀਤ ਸਿੰਘ ਰਤਨ ਨੂੰ ਲੋਈ ਅਤੇ ਸਨਮਾਨ-ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਕਰਦਿਆਂ ਸਕੂਲ ਪਿ੍ੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਕੰਗ ਵਲੋਂ ਡਾ. ਹਰਜੀਤ ਸਿੰਘ ਰਤਨ ਨੂੰ ਇਸ ਸਮਾਗਮ ਲਈ ਮੁਬਾਰਕਬਾਦ ਦਿੱਤੀ ਅਤੇ ਆਈਆਂ ਹੋਈਆਂ ਸਮੁੱਚੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਾਡੇ ਲਈ ਬੇਹੱਦ ਉਤਸ਼ਾਹ ਦਾ ਸੋਮਾ ਬਣਦੇ ਹਨ | ਸਮਾਗਮ ਵਿਚ ਬੋਲਦਿਆਂ ਉੱਘੇ ਸਮਾਜ ਸੇਵੀ ਹਰਨੇਕ ਸਿੰਘ ਗਰੇਵਾਲ ਸਾਬਕਾ ਮੈਨੇਜਰ ਨੇ ਕਿਹਾ ਕਿ ਡਾ. ਹਰਜੀਤ ਸਿੰਘ ਰਤਨ ਦਾ ਸਮਾਜਿਕ, ਸੱਭਿਆਚਾਰਿਕ ਅਤੇ ਸਿੱਖਿਆ ਦੇ ਖੇਤਰ ਵਿਚ ਬੇਮਿਸਾਲ ਯੋਗਦਾਨ ਹੈ, ਜਿਸ ਉੱਪਰ ਸਮੁੱਚੇ ਇਲਾਕੇ ਨੂੰ ਮਾਣ ਹੈ¢ ਇਸ ਮੌਕੇ ਸਾਬਕਾ ਸਰਪੰਚ ਬਹਾਦਰ ਸਿੰਘ ਮਨਸੂਰਾਂ ਨੇ ਕਿਹਾ ਕਿ ਡਾ. ਹਰਜੀਤ ਸਿੰਘ ਨੇ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਕੇ ਆਪਣੇ ਵਿਦਿਆਰਥੀਆਂ ਲਈ ਇਕ ਮਿਸਾਲ ਪੇਸ਼ ਕੀਤੀ ਹੈ | ਹਰਦੀਪ ਸਿੰਘ ਮਨਸੂਰਾਂ ਨੇ ਕਿਹਾ ਕਿ ਡਾ: ਹਰਜੀਤ ਸਿੰਘ ਨੇ ਆਪਣੀ ਲਗਨ, ਮਿਹਨਤ ਅਤੇ ਜਜ਼ਬੇ ਨਾਲ ਅਸੰਭਵ ਨੂੰ ਸੰਭਵ ਕਰ ਕੇ ਦਿਖਾਇਆ ਹੈ | ਸਮਾਗਮ ਦੇ ਅੰਤ 'ਚ ਡਾ. ਹਰਜੀਤ ਸਿੰਘ ਰਤਨ ਨੇ ਇਸ ਸਨਮਾਨ ਲਈ ਪਿੰਡ ਮਨਸੂਰਾਂ ਦੀ ਨਗਰ ਪੰਚਾਇਤ ਅਤੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵਿਚ ਹੋਰ ਵਾਧਾ ਹੋਇਆ ਹੈ | ਇਸ ਮੌਕੇ ਪਿੰਡ ਮਨਸੂਰਾਂ ਦੇ ਸਰਪੰਚ ਸ੍ਰੀਮਤੀ ਗੁਰਮੇਲ ਕੌਰ, ਸੰਦੀਪ ਕੌਰ ਪੰਚ, ਸਰਬਜੀਤ ਸਿੰਘ ਪੰਚ, ਬਲਵਿੰਦਰ ਕੁਮਾਰ ਪੰਚ, ਮੇਵਾ ਸਿੰਘ ਪੰਚ, ਸ਼ਿੰਗਾਰਾ ਸਿੰਘ ਪੰਚ, ਮਨਜੀਤ ਸਿੰਘ ਇੰਸਪੈਕਟਰ ਪੰਜਾਬ ਰੋਡਵੇਜ਼, ਸਿਕੰਦਰ ਸਿੰਘ ਮਨਸੂਰਾਂ, ਜਗਦੇਵ ਸਿੰਘ ਗੁੱਜਰਵਾਲ ਸਮੇਤ ਸਮੂਹ ਪੰਚਾਇਤ ਅਤੇ ਨਗਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਹਲਕਾ ਦਾਖਾ 'ਚ 'ਸੰਵਿਧਾਨ ਬਚਾਓ' ਇਕੱਠ ਨੇ ਰੈਲੀ ਦਾ ਰੂਪ ਧਾਰਿਆ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਦੇ ਖਿਡਾਰੀ ਦਾ ਕੀਤਾ ਸਨਮਾਨ
Ad Position 24