ਮੁੱਲਾਂਪੁਰ-ਦਾਖਾ, 2 ਜੂਨ (ਨਿਰਮਲ ਸਿੰਘ ਧਾਲੀਵਾਲ)-ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਲੋਕ ਕਲਾ ਮੰਚ ਵਲੋਂ ਮਹੀਨਾਵਾਰ ਨਾਟਕ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਸੁਖਦੇਵ ਦੇ ਜਨਮ ਦਿਨ ਨੂੰ ਸਮਰਪਿਤ ਰਿਹਾ | ਨਾਟਕ ਸਮਾਗਮ ਦਾ ਰਸਮੀ ਉਦਘਾਟਨ ਉੱਘੇ ਵਿਦਵਾਨ ਤੇ ਚਿੰਤਕ ਡਾਕਟਰ ਸੁਰਿੰਦਰ ਧੰਜਲ, ਲੇਖਕ ਅਮਰੀਕ ਸਿੰਘ ਤਲਵੰਡੀ, ਮਾਸਟਰ ਉਜਾਗਰ ਸਿੰਘ ਚੀਮਾ, ਕੰਵਲਜੀਤ ਖੰਨਾ, ਜੋਗਿੰਦਰ ਅਜ਼ਾਦ, ਬਲਵਿੰਦਰ ਸਿੰਘ ਲਾਲ ਬਾਗ, ਹਰਕੇਸ਼ ਚੌਧਰੀ ਵਲੋਂ ਸਾਂਝੇ ਰੂਪ ਵਿਚ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ | ਉਪਰੰਤ ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਰੰਗਕਰਮੀਆਂ ਵਲੋਂ ਨਾਟਕ 'ਬੇੜੀਆਂ ਲੱਗੇ ਸੁਪਨੇ' ਦੀ ਪੇਸ਼ਕਾਰੀ ਹੋਈ | ਨਾਟਕ ਨੇ ਪੂੰਜੀ ਦੇ ਗਲੋਬਲ ਹੋਣ ਅਤੇ ਕਿਰਤ ਨੂੰ ਕਾਰਪੋਰੇਟ ਦੇ ਪੰਜੇ ਹੇਠ ਰੱਖਣ, ਸਹਿਕਣ ਦੇ ਵਿਰੁੱਧ ਅਵਾਜ਼ ਉਠਾਉਣ ਦੇ ਨਾਲ ਡੌਂਕੀ ਰਾਹੀਂ ਪਨਾਮਾ ਦੇ ਜੰਗਲਾਂ ਵਿਚ ਮਰ ਰਹੇ ਨੌਜਵਾਨਾਂ ਦੀ ਦੁੱਖ ਭਰੀ ਦਾਸਤਾਨ ਨੂੰ ਬਿਆਨ ਕੀਤਾ | ਧੀਆਂ ਨੂੰ ਬੁੱਢੇ ਲਾੜਿਆਂ ਅਤੇ ਕਦੇ ਅਮੀਰਜ਼ਾਦਿਆਂ ਨਾਲ ਪੈਸੇ ਦੇ ਜ਼ੋਰ 'ਤੇ ਵਿਆਹ ਦੀ ਦਰਦ ਕਥਾ ਨੂੰ ਰੰਗਕਰਮੀਆਂ ਨਾਟਕ ਰਾਹੀਂ ਉਜਾਗਰ ਕੀਤਾ | ਨਾਟਕ ਦੇ ਆਖਰੀ ਸੰਵਾਦ 'ਉੱਠ ਸੂਰਜ਼ ਨੂੰ ਸਿਰ ਝੁਕਾ ਤੇ ਧਰਤੀ ਦਾ ਦੁੱਖ ਵੰਡਾ' ਸੁਣਦਿਆਂ ਦਰਸ਼ਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਕਲਾਕਾਰਾਂ ਦੀ ਮਿਹਨਤ ਨੂੰ ਨਿਵਾਜਿਆ | ਅਦਾਕਾਰਾ ਨੈਨਾ ਸ਼ਰਮਾਂ ਨੇ ਮੁਸਕਾਨ ਦੇ ਰੋਲ ਵਿਚ ਅਤੇ ਰਣਵੀਰ ਸਿੰਘ ਨੇ ਹਰਵਿੰਦਰ ਸਿੰਘ ਦੇ ਰੋਲ ਵਿਚ ਦਰਸ਼ਕਾਂ ਦਾ ਮਨ ਮੋਹ ਲਿਆ ਹੈ, ਦੀਪਕ ਰਾਏ, ਕਮਲਜੀਤ ਮੋਹੀ, ਪ੍ਰਦੀਪ ਕੌਰ, ਭਾਗ ਸਿੰਘ, ਅਨਿਲ ਸੇਠੀ, ਕਿਰਨਪ੍ਰੀਤ ਕੌਰ, ਲਖਵੀਰ ਸਿੰਘ ਨੇ ਆਪੋ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ | ਇਸ ਸਮੇਂ ਪ੍ਰੋ: ਜੈਪਾਲ ਸਿੰਘ, ਪ੍ਰੋਫੈਸਰ ਸੁਰਿੰਦਰ ਗਿੱਲ, ਪੱਤਰਕਾਰ ਸੰਤੋਖ ਗਿੱਲ, ਉੱਘੇ ਨਾਟਕਕਾਰ ਨਿਰਮਲ ਧਾਲੀਵਾਲ, ਗੁਰਪ੍ਰੀਤ ਬਾਵਾ, ਕਸਤੂਰੀ ਲਾਲ, ਲੈਕਚਰਾਰ ਇਕਬਾਲ ਸਿੰਘ, ਲੈਕਚਰਾਰ ਬਲਜੀਤ ਸਿੰਘ, ਲੈਕਚਰਾਰ ਦਲਜੀਤ ਸਿੰਘ, ਮਾਸਟਰ ਗੁਰਜੀਤ ਸਿੰਘ, ਲੈਕਚਰਾਰ ਹਰਦੀਪ ਸਿੰਘ, ਸੁਖਦੀਪ ਸਿੰਘ, ਹੈੱਡ ਮਾਸਟਰ ਇੰਦਰਜੀਤ ਸਿੰਘ, ਮਾਸਟਰ ਧਰਮਿੰਦਰ ਸਿੰਘ ਜਾਂਗਪੁਰ ਮਾਸਟਰ ਜਸਵੰਤ ਸਿੰਘ ਸਰਾਭਾ, ਮਾਸਟਰ ਗੁਰਵਿੰਦਰ ਸਿੰਘ, ਲੈਕਚਰਾਰ ਰਵਿੰਦਰ ਸਿੰਘ ਧਾਲੀਵਾਲ, ਹੋਰ ਮੌਜੂਦ ਸਨ |