25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਭਾਰੀ ਬਰਸਾਤ ਕਾਰਨ ਪਿੰਡ ਕੋਟਉਮਰਾ 'ਚ ਦੋ ਮਕਾਨਾਂ ਦੀ ਛੱਤਾਂ ਡਿਗੀਆਂ ਪੀੜਤ ਪਰਿਵਾਰਾਂ ਵਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ

Ad Position 21
No active advertisement
ਅਜੀਤ ਡੈਸਕ 30-08-2025
ਸਿੱਧਵਾਂ ਬੇਟ, 29 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਲੰਘੇ ਦਿਨਾਂ ਦੌਰਾਨ ਬੇਟ ਇਲਾਕੇ ਵਿਚ ਹੋਈ ਭਾਰੀ ਬਰਸਾਤ ਕਾਰਨ ਦਰਿਆ ਸਤਲੁਜ ਲਾਗਲੇ ਪਿੰਡ ਕੋਟਉਮਰਾ ਦੇ ਦੋ ਲੋੜਵੰਦ ਪਰਿਵਾਰਾਂ ਦੀਆਂ ਕਮਰਿਆਂ ਦੀ ਛੱਤਾਂ ਡਿੱਗ ਪਈਆਂ, ਪਰ ਪਰਿਵਾਰਿਕ ਮੈਂਬਰ ਵਾਲ-ਵਾਲ ਬਚ ਗਏ | ਪੀੜ੍ਹਤ ਗਾਹਰਾ ਸਿੰਘ ਪੁੱਤਰ ਸੋਨਾ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਬਰਸਾਤ ਕਾਰਨ ਹੋਏ ਨੁਕਸਾਨ ਬਾਰੇ ਦੱਸਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਤੁਰੰਤ ਸਹਾਇਤਾ ਰਾਸ਼ੀ ਦਿੱਤੀ ਜਾਵੇ ਤਾਂ ਜੋ ਅਸੀਂ ਅੱਗੇ ਹੋਣ ਵਾਲੀਆਂ ਬਰਸਾਤਾਂ ਤੋਂ ਪਹਿਲਾਂ ਆਪਣੇ ਕਮਰਿਆਂ ਦੀ ਮੁਰੰਮਤ ਕਰਵਾ ਸਕੀਏ | ਇਸ ਮੌਕੇ ਸਰਪੰਚ ਹਰਮੇਸ ਸਿੰਘ ਨੇ ਆਖਿਆ ਕਿ ਭਾਵੇਂ ਅਸੀਂ ਪ੍ਰਸ਼ਾਸਨ ਵਲੋਂ ਮਿਲੀਆਂ ਤਰਪਾਲਾਂ ਇਨ੍ਹਾਂ ਪਰਿਵਾਰਾਂ ਨੂੰ ਦੇ ਦਿੱਤੀਆਂ ਹਨ, ਪਰ ਉਨ੍ਹਾਂ ਦੀ ਹਾਲਤ ਵੀ ਜ਼ਿਆਦਾ ਵਧੀਆ ਨਹੀਂ | ਇਸ ਲਈ ਇਨ੍ਹਾਂ ਨੂੰ ਦੁਬਾਰਾ ਕਮਰੇ ਬਣਾਉਣ ਲਈ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਹਾਈਟੈੱਕ ਬਾਥਰੂਮਾਂ ਦੀ ਉਸਾਰੀ ਨੂੰ ਰੋਕਣ ਦਾ- ਆੜ੍ਹਤੀਏ ਦੀ ਜ਼ਿੱਦ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ ਮੰਡੀਕਰਨ... ਅਗਲੀ ਖ਼ਬਰ ਸਰਕਾਰ ਹੜ੍ਹ ਪੀੜਤ ਕਿਸਾਨਾਂ ਵਲੋਂ ਲਏ ਕਰਜ਼ਿਆਂ 'ਤੇ ਤੁਰੰਤ ਲਕੀਰ ਮਾਰੇ-ਕੋਟਉਮਰਾ/ਗੁੱਜਰਵਾਲ <br/>
Ad Position 24