14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਲਾਇਨਜ਼ ਕਲੱਬ ਜਗਰਾਉਂ ਵਲੋਂ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 02-09-2025
ਜਗਰਾਉਂ, 1 ਸਤੰਬਰ (ਗੁਰਦੀਪ ਸਿੰਘ ਮਲਕ)- ਲਾਇਨਜ਼ ਕਲੱਬ ਜਗਰਾਉਂ ਯੂਥ, ਲਾਇਨਜ਼ ਕਲੱਬ ਲੁਧਿਆਣਾ ਅਤੇ ਏਕਜੋਤ ਨਰਸਿੰਗ ਸੰਸਥਾ ਵਲੋਂ ਪਿੰਡ ਸਵੱਦੀ ਖੁਰਦ ਵਿਚ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਾਇਆ ਗਿਆ | ਇਸ ਕੈਂਪ 'ਚ ਸ਼ੰਕਰਾ ਆਈਕੇਅਰ ਹਸਪਤਾਲ ਮੁੱਲਾਂਪੁਰ ਦੀ ਟੀਮ ਵਲੋਂ 110 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 15 ਚਿੱਟੇ ਮੋਤੀਏ ਜਿਨ੍ਹਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ, ਦੀ ਚੋਣ ਕੀਤੀ ਗਈ | ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈ | ਅੱਖਾਂ ਦੇ ਇਸ ਕੈਂਪ 'ਚ ਵਿਧਾਇਕ ਸਰਬਜੀਤ ਕੌਰ ਮਾਣੰੂਕੇ, ਕਾਂਗਰਸੀ ਆਗੂ ਭਜਨ ਸਿੰਘ ਸਵੱਦੀ, ਕਲੱਬ ਦੇ ਚੇਅਰਮੈਨ ਅਵਤਾਰ ਸਿੰਘ, ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਆਪਣੇ-ਵਿਚਾਰ ਪੇਸ਼ ਕੀਤੇ ਅਤੇ ਮੁਫ਼ਤ ਕੈਂਪ ਲਾਉਣ ਦੀ ਸ਼ਲਾਘਾ ਕੀਤੀ | ਇਸ ਮੌਕੇ ਸੈਕਟਰੀ ਸਤੀਸ਼ ਗਰਗ, ਡਾ. ਪਰਮਿੰਦਰ ਸਿੰਘ, ਰਿਪਨ ਗੋਇਲ, ਆਈ.ਐੱਸ. ਖੰਨਾ, ਐੱਮ.ਐੱਸ. ਪਾਹਵਾ, ਸੁਭਾਸ਼ ਸੌਂਦੀ, ਟੀ.ਐੱਸ. ਸਚਦੇਵਾ, ਡਾ. ਕਮਲ ਕਿਸ਼ੋਰ, ਸਰਦਾਰਾ ਸਿੰਘ ਅੰਮਿ੍ਤਪਾਲ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਕਾਲਜ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਇਕ ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦਾ ਸੰਪੂਰਨਤਾ ਸਮਾਗਮ ਕਰਵਾਇਆ
Ad Position 24