15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਯੰਗ ਸਪੋਰਟਸ ਕਲੱਬ ਵਲੋਂ ਹੋਣਹਾਰ ਵਿਦਿਆਰਥਣ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 02-09-2025
ਰਾਏਕੋਟ, 1 ਸਤੰਬਰ (ਸੁਸ਼ੀਲ)-ਯੰਗ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਨੱਥੋਵਾਲ ਵੱਲੋਂ ਚੇਅਰਮੈਨ ਸਹਿਜਪਰੀਤ ਸਿੰਘ ਖੰਗੂੜਾ, ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੱਥੋਵਾਲ ਦੀ ਅਗਵਾਈ ਹੇਠ ਪਿੰਡ ਦੀ ਹੋਣਹਾਰ ਵਿਦਿਆਰਥਣ ਦਾ ਧਾਰਮਿਕ ਮੁਕਾਬਲੇ 'ਚ ਮੱਲਾਂ ਮਾਰਨ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਸਹਿਜਪਰੀਤ ਸਿੰਘ ਖੰਗੂੜਾ ਅਤੇ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੱਥੋਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਪੀਸ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਹੋਏ ਸਹੋਦਿਆ ਪੰਜਾਬੀ ਫੈਸਟ ਧਾਰਮਿਕ ਸੰਗੀਤ ਪ੍ਰੋਗਰਾਮ ਵਿੱਚ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਪਬਲਿਕ ਸਕੂਲ ਪਿੰਡ ਝੋਰੜਾਂ ਵਿਖੇ ਪੜ੍ਹ ਰਹੀ ਪਿੰਡ ਦੀ ਹੋਣਹਾਰ ਵਿਦਿਆਰਥਣ ਲਾਈਬਾ ਖਾਨ ਵੱਲੋ ਧਾਰਮਿਕ ਗੀਤ ਮੁਕਾਬਲੇ ਵਿਚ ਭਾਗ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ, ਜਿਸ ਲਈ ਕਲੱਬ ਵਲੋਂ ਅੱਜ ਲਾਈਬਾ ਖਾਨ ਨੂੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਮੀਤ ਪ੍ਰਧਾਨ ਜਗਦੀਪ ਸਿੰਘ ਕੌੜਾ, ਸੈਕਟਰੀ ਕੁਲਵੰਤ ਸਿੰਘ, ਖ਼ਜ਼ਾਨਚੀ ਮਨਜੀਤ ਸਿੰਘ ਮੋਨੂੰ, ਜਰਨਲ ਸਕੱਤਰ ਗੁਰਦੀਪ ਸਿੰਘ, ਜਸਪ੍ਰੀਤ ਸਿੰਘ ਸਕੱਤਰ, ਰਾਜ ਖਾਨ ਪ੍ਰੈਸ ਸਕੱਤਰ, ਜਿੰਦਰਪਾਲ ਸਿੰਘ ਸੀਨੀਅਰ ਕੋਆਰਡੀਨੇਟਰ, ਵਿੱਕੀ, ਜੱਗੂ ਬਸ਼ੀਰ ਖਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 20 ਲੋੜਵੰਦ ਪਰਿਵਾਰਾਂ ਨੂੰ ਹਲਕਾ ਦਾਖਾ ਦੇ ਬਲਾਕ ਪ੍ਰਧਾਨ ਮਾਜਰੀ ਨੇ ਤਰਪਾਲਾਂ ਵੰਡੀਆਂ ਅਗਲੀ ਖ਼ਬਰ ਮਹਾਨ ਤਪੱਸ਼ਵੀ ਬਾਬਾ ਦਿਲਵਰ ਨਾਥ ਦੀ ਬਰਸੀ ਸ਼ਰਧਾ ਨਾਲ ਮਨਾਈ
Ad Position 24