ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਬਾਬਾ ਸ੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਵਿਖੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਸਬੰਧੀ ਕਾਲਜ ਦੇ ਪ੍ਰਧਾਨ ਮੁਨੀਸ਼ ਦਾਸ ਮਹੰਤ ਦੀ ਦੇਖ-ਰੇਖ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ | ਜਿਸ ਵਿਚ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਯੋਗਦਾਨ ਪਾਇਆ ਗਿਆ | ਇਸ ਮੌਕੇ ਪ੍ਰਧਾਨ ਮੁਨੀਸ਼ ਦਾਸ ਮਹੰਤ ਨੇ ਸੰਬੋਧਨ ਕਰਦਿਆਂ ਆਖਿਆ ਕਿ ਬਾਬਾ ਸ੍ਰੀ ਚੰਦ ਜੀ ਇਕ ਮਹਾਨ ਤਪੱਸਵੀ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਪੁੱਤਰ ਸਨ | ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਲੋਕਾਂ ਨੂੰ ਸਮਾਜਿਕ ਭਲਾਈ ਵਾਲਾ ਸੰਦੇਸ਼ ਦਿੱਤਾ | ਇਸ ਲਈ ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਤੋਂ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਅਮਨਦੀਪ ਸਿੰਘ, ਡਾ: ਜਗਜੀਤ ਸਿੰਘ ਬਰਾੜ, ਡਾ: ਸ਼ਸ਼ੀਪਾਲ, ਪ੍ਰੋ: ਦਿਲਰਾਜ ਸਿੰਘ, ਪ੍ਰੋ: ਅਮਨਪ੍ਰੀਤ ਸਿੰਘ, ਪ੍ਰੋ: ਸੁਖਵਿੰਦਰ ਸਿੰਘ, ਪ੍ਰੋ: ਅਜੀਤ ਸਿੰਘ, ਪ੍ਰੋ: ਹਰਦੀਪ ਸਿੰਘ, ਬੂਟਾ ਸਿੰਘ, ਪ੍ਰੋ: ਗੌਰਵਜੀਤ ਮੱਲ, ਪ੍ਰੋ: ਕਰਮਵੀਰ ਸਿੰਘ, ਪ੍ਰੋ: ਪਵਨਜੀਤ ਸਿੰਘ, ਪ੍ਰੋ: ਅੰਮਿ੍ਤਪਾਲ ਕੌਰ, ਪ੍ਰੋ: ਰਮਨਦੀਪ ਕੌਰ, ਪ੍ਰੋ: ਗਗਨਦੀਪ ਕੌਰ, ਪ੍ਰੋ: ਸੁਮਨਜੋਤ ਕੌਰ, ਪ੍ਰੋ: ਪਿ੍ਤਪਾਲ ਕੌਰ, ਪ੍ਰੋ: ਰਾਜਵੀਰ ਕੌਰ ਤੇ ਸਹਾਇਕ ਲਾਇਬ੍ਰੇਰੀਅਨ ਅਮਨਦੀਪ ਕੌਰ ਹਾਜ਼ਰ ਸਨ |