15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਐੱਨ.ਆਰ.ਆਈ ਬਜ਼ੁਰਗ ਨਾਲ ਕਰੋੜਾਂ ਰੁਪਏ ਦੀ ਠੱਗੀ ਕਾਂਡ 'ਚ ਤਿੰਨ ਹੋਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 02-09-2025
ਜਗਰਾਉਂ, 1 ਸਤੰਬਰ (ਗੁਰਦੀਪ ਸਿੰਘ ਮਲਕ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵਲੋਂ 6 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਮਲੇ 'ਚ ਤਿੰਨ ਹੋਰ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ ਪੱਤਰਕਾਰ ਚਰਨਜੀਤ ਸਿੰਘ ਸਰਨਾ, ਭਾਜਪਾ ਦੇ ਮੰਡਲ ਮੀਤ ਪ੍ਰਧਾਨ ਰਮਨ ਅਰੋੜਾ ਅਤੇ ਮਲਕੀਤ ਸਿੰਘ ਸ਼ਾਮਿਲ ਹਨ | ਇਨ੍ਹਾਂ ਤਿੰਨਾਂ ਨੂੰ ਪੁਲਿਸ ਵਲੋਂ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੇ ਇਨ੍ਹਾਂ ਦਾ ਅਦਾਲਤ ਤੋਂ ਤਿੰਨ ਦਿਨ ਦਾ ਰਿਮਾਂਡ ਲਿਆ ਹੈ | ਪੁਲਿਸ ਸਰੋਤਾਂ ਮੁਤਾਬਕ ਹੁਣ ਤਿੰਨਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਰਿਮਾਂਡ ਦੌਰਾਨ ਐੱਨ.ਆਰ.ਆਈ ਤੋਂ ਠੱਗੇ ਗਏ ਕਰੋੜਾਂ ਰੁਪਇਆ ਰਿਕਵਰ ਹੋਣ ਦੀ ਉਮੀਦ ਹੈ | ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਪੱਤਰਕਾਰ ਚਰਨਜੀਤ ਸਿੰਘ ਸਰਨਾ ਹੀ ਇਸ ਠੱਗੀ ਦੇ ਕੇਸ ਦਾ ਮੁੱਖ ਸੂਤਰਧਾਰ ਸੀ, ਜਿਸ ਨੇ ਬਜ਼ੁਰਗ ਐੱਨ.ਆਰ.ਆਈ ਵਾਸਤੇ ਕੁੜੀ ਦੀ ਭਾਲ ਕੱਚਾ ਮਲਕ ਰੋਡ 'ਤੇ ਰਹਿਣ ਵਾਲੇ ਇਕ ਮਿਸਤਰੀ ਦੇ ਕਹਿਣ 'ਤੇ ਕੀਤੀ | ਇਸ ਤੋਂ ਇਲਾਵਾ ਪੱਤਰਕਾਰ ਚਰਨਜੀਤ ਸਿੰਘ ਸਰਨਾ ਐੱਨ.ਆਰ.ਆਈ ਦੀ ਨਾਨਕਸਰ ਕੋਲੇ ਮੋਗਾ ਢਾਬਾ 'ਤੇ ਹੋਈ ਮੰਗਣੀ 'ਚ ਸ਼ਾਮਿਲ ਸੀ | ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ ਪਹਿਲਾਂ ਹੀ ਸੱਤ ਦੋਸ਼ੀਆਂ 'ਤੇ ਕੇਸ ਦਰਜ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਰਣਜੀਤ ਸਿੰਘ ਰਾਣਾ ਸਮੇਤ ਕਈਆਂ ਨੂੰ ਕੱਲ੍ਹ ਸ਼ਨੀਵਾਰ ਗਿ੍ਫ਼ਤਾਰ ਕਰਕੇ ਚਾਰ ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਸੀ | ਹੁਣ ਦਰਜ ਮਾਮਲੇ ਵਿਚ ਗਿ੍ਫ਼ਤਾਰੀਆਂ ਦੀ ਗਿਣਤੀ 7 ਤੋਂ ਵੱਧ ਕੇ 9 ਹੋ ਗਈ ਹੈ, ਕਿਉਂਕਿ ਚਰਨਜੀਤ ਸਿੰਘ ਅਤੇ ਭਾਜਪਾ ਨੇਤਾ ਰਮਨ ਅਰੋੜਾ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ | ਵਰਨਣਯੋਗ ਹੈ ਕਿ ਕੈਨੇਡਾ ਵਸਨੀਕ 65 ਸਾਲਾ ਐੱਨ.ਆਰ.ਆਈ ਬਲੌਰਾ ਸਿੰਘ ਨਾਲ ਵਿਆਹ ਅਤੇ ਜ਼ਮੀਨ ਦੇ ਨਾਂਅ 'ਤੇ ਠੱਗੀ ਕਰਨ ਵਾਲੇ ਗਰੋਹ ਨੇ ਸੋਚੀ ਸਮਝੀ ਸਾਜਿਸ਼ ਰਚਕੇ ਕਰੋੜਾਂ ਰੁਪਏ ਹੜੱਪੇ ਸਨ | ਨਕਲੀ ਵਕੀਲ ਅਤੇ ਬਰੋਕਰ ਗੈਂਗ ਨੇ ਬਲੌਰਾ ਸਿੰਘ ਦੀ ਜ਼ਮੀਨ ਵੇਚਵਾ ਕੇ ਦੂਜੀ ਜ਼ਮੀਨ ਦਿਵਾਉਣ ਦਾ ਝਾਂਸਾ ਦੇ ਕੇ 5.70 ਕਰੋੜ ਰੁਪਏ ਹੜੱਪ ਲਏ ਸਨ | ਇਸ ਤੋਂ ਇਲਾਵਾ ਵਿਆਹ ਦਾ ਲਾਲਚ ਦੇ ਕੇ ਵੀ ਲੱਖਾਂ ਰੁਪਏ ਠੱਗੇ ਗਏ ਸਨ | ਯਾਦ ਰਹੇ ਕਿ ਪੁਲਿਸ ਨੇ ਮੁੱਖ ਦੋਸ਼ੀ ਰਣਜੀਤ ਸਿੰਘ ਉਰਫ਼ ਰਾਣਾ (ਜੋ ਖੁਦ ਨੂੰ ਐਡਵੋਕੇਟ ਐੱਚ.ਐੱਸ. ਬਰਾੜ ਦੱਸਦਾ ਸੀ), ਉਸ ਦੀ ਭੈਣ ਇੰਦਰਜੀਤ ਕੌਰ, ਸਰਬਾ ਮਿਸਤਰੀ, ਬੰਟੀ, ਕਰਨੈਲ ਸਿੰਘ, ਤੇਜਿੰਦਰ ਸਿੰਘ, ਮਲਕੀਤ ਸਿੰਘ ਆਦਿ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ, ਜਿਨ੍ਹਾਂ 'ਚੋਂ ਕੁਝ ਨੂੰ ਕੱਲ੍ਹ ਹੀ ਗਿ੍ਫ਼ਤਾਰ ਕਰ ਲਿਆ ਗਿਆ ਸੀ | ਤਾਜ਼ਾ ਕਾਰਵਾਈ ਵਿਚ ਤਿੰਨ ਹੋਰ ਦੀ ਗਿ੍ਫ਼ਤਾਰੀ ਹੋਈ ਹੈ, ਜਿਨ੍ਹਾਂ ਵਿਚ ਭਾਜਪਾ ਨੇਤਾ ਮੰਡਲ ਮੀਤ ਪ੍ਰਧਾਨ ਰਮਨ ਅਰੋੜਾ ਅਤੇ ਪੱਤਰਕਾਰ ਚਰਨਜੀਤ ਸਿੰਘ ਦਾ ਨਾਂਅ ਸਾਹਮਣੇ ਆਉਣ ਨਾਲ ਰਾਜਨੀਤਿਕ ਗਲਿਆਰਿਆਂ ਵਿਚ ਵੀ ਹਲ-ਚਲ ਮਚ ਗਈ ਹੈ | ਦੂਜੇ ਪਾਸੇ ਸਰੋਤਾਂ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ ਭਾਜਪਾ ਨੇ ਵੀ ਰਮਨ ਅਰੋੜਾ ਨਾਲ ਆਪਣੇ ਪੈਰ ਪਿੱਛੇ ਖਿੱਚ ਲਏ ਹਨ ਅਤੇ ਜਲਦੀ ਹੀ ਉਸ ਨੂੰ ਪਾਰਟੀ ਤੋਂ ਬਾਹਰ ਕੀਤਾ ਜਾ ਸਕਦਾ ਹੈ | ਭਰੋਸੇਯੋਗ ਸੂਤਰਾਂ ਅਨੁਸਾਰ ਕਰੋੜਾਂ ਦੀ ਠੱਗੀ ਮਾਮਲੇ ਵਿਚ ਕਾਬੂ ਕੀਤੇ ਭਾਜਪਾ ਆਗੂ ਰਮਨ ਅਰੋੜਾ ਨੇ ਠੱਗੀ ਦੇ ਰੁਪਇਆਂ ਨਾਲ ਆਪਣਾ ਲੱਖਾਂ ਰੁਪਏ ਦਾ ਬੈਂਕ ਤੋਂ ਲਿਆ ਕਰਜ਼ਾ ਮੋੜ ਦਿੱਤਾ ਸੀ ਅਤੇ ਪੱਤਰਕਾਰ ਨੇ ਆਪਣੇ ਹਿੱਸੇ ਵਿਚ ਆਏ ਕਰੀਬ 25 ਲੱਖ ਰੁਪਏ ਆਪਣੇ ਬੈਂਕ ਖਾਤੇ ਵਿਚ ਜਮ੍ਹਾਂ ਕਰ ਰੱਖੇ ਸਨ | ਇਸ ਤਰ੍ਹਾਂ ਮੁੱਖ ਦੋਸ਼ੀ ਰਣਜੀਤ ਸਿੰਘ ਉਰਫ਼ ਪੱਤਰਕਾਰ ਰਾਣਾ ਸ਼ੇਖਦੌਲਤ ਨੇ ਵੀ ਠੱਗੀ ਦੇ ਰੁਪਇਆਂ ਨਾਲ ਇਕ ਆਲੀਸ਼ਾਨ ਕੋਠੀ ਤਿਆਰ ਕਰ ਲਈ ਸੀ | ਜਿਸ ਨੇ ਐੱਨ.ਆਰ.ਆਈ ਬਜ਼ੁਰਗ ਦੇ ਘਰ ਦਾ ਫਰਨੀਚਰ ਤੱਕ ਹੜੱਪ ਕਰ ਲਿਆ | ਬੇਸ਼ੱਕ ਪੁਲਿਸ ਵਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਵਿਚ ਪੁਲਿਸ ਕੁਝ ਨਹੀਂ ਬੋਲ ਰਹੀ | ਜਦੋਂ ਕਿ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਵਲੋਂ ਜ਼ਿਆਦਾਤਰ ਮਾਮਲਿਆਂ ਦੀ ਜਾਣਕਾਰੀ ਦੇਣ ਲਈ ਪ੍ਰੈੱਸ ਕਾਨਫਰੰਸ ਕੀਤੀ ਜਾਂਦੀ ਹੈ, ਪਰ ਏਨੀ ਵੱਡੀ ਠੱਗੀ ਦੇ ਮਾਮਲੇ ਵਿਚ ਪੁਲਿਸ ਵਲੋਂ ਅੱਜ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ |
Ad Position 22
No active advertisement
ਪਿਛਲੀ ਖ਼ਬਰ ਮੌਕਾ ਰਿਪੋਰਟ ਦਾ ਪੰਜ ਹਜ਼ਾਰ ਲੈਣ ਵਾਲਾ ਕੱਚਾ ਕਰਿੰਦਾ ਮੁੜ ਪਰਤਿਆ ਅਗਲੀ ਖ਼ਬਰ ਪੰਜਾਬ ਤੇ ਕੇਂਦਰ ਸਰਕਾਰ ਦੀ ਬਦਨੀਤੀ ਦਾ ਸ਼ਿਕਾਰ ਹੋ ਰਹੇ ਹੜ੍ਹ ਪੀੜਤ- ਸੰਧੂ/ਈਸੇਵਾਲ
Ad Position 24