15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਦੀ ਮੁੜ ਦਸਤਕ ਨੇ ਲੋਕਾਂ ਦੀਆਂ ਚਿੰਤਾਵਾਂ ਵਧਾਈਆਂ

Ad Position 21
No active advertisement
ਅਜੀਤ ਡੈਸਕ 02-09-2025
ਗੁਰੂਸਰ ਸੁਧਾਰ, 1 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਅੱਜ ਸਵੇਰ ਵਕਤ 6 ਵਜੇ ਤੋਂ ਕਸਬਾ ਗੁਰੂਸਰ ਸੁਧਾਰ ਅਤੇ ਆਸ ਪਾਸ ਦੇ ਖੇਤਰ 'ਚ ਪੈ ਰਹੇ ਭਾਰੀਂ ਮੀਂਹ ਨੇ ਆਮ ਲੋਕਾਂ, ਦੁਕਾਨਦਾਰਾਂ, ਗ਼ਰੀਬਾਂ ਤੇ ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ | ਸੂਬੇ ਦੇ ਕਈ ਜ਼ਿਲ੍ਹੇ ਜਿਥੇ ਭਾਰੀ ਬਰਸਾਤ ਤੇ ਪਹਾੜੀ ਰਾਜਾਂ ਤੋਂ ਆਏ ਪਾਣੀ ਕਾਰਨ ਹੜ੍ਹ ਦੀ ਬੁਰੀ ਤਰ੍ਹਾਂ ਮਾਰ ਝੱਲ ਰਹੇ ਹਨ, ਉੱਥੇ ਇਸ ਖੇਤਰ 'ਚ ਵੀ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮੀਂਹ ਦੀ ਭਾਰੀ ਦਸਤਕ ਕਾਰਨ ਲੋਕਾਂ ਦੇ ਘਰਾਂ-ਦੁਕਾਨਾਂ ਦੀਆਂ ਛੱਤਾਂ ਚੋਣ ਲੱਗ ਪਈਆਂ ਹਨ ਤੇ ਨੀਂਵੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ | ਅਨਾਜ ਮੰਡੀ ਸੁਧਾਰ ਵਿਖੇ ਸਥਿਤ ਡਾ: ਬੀ.ਆਰ.ਅੰਬੇਦਕਰ ਯਾਦਗਾਰੀ ਭਵਨ ਤੇ ਇਸ ਦੇ ਆਲੇ-ਦੁਆਲੇ ਕੱਚੇ ਫੜ੍ਹ 'ਤੇ ਪਾਣੀ ਦਾ ਜਮਾਵੜਾ ਇਕ ਝੀਲ ਦਾ ਦਿ੍ਸ਼ ਪੈਦਾ ਕਰ ਰਿਹਾ ਹੈ | ਸੂਬੇ ਵਿਚ ਮੌਸਮ ਆਉਂਦੇ ਦੋ ਦਿਨਾਂ ਵਿਚ ਵੀ ਬਰਸਾਤ ਨਾਲ ਭਰਪੂਰ ਰਹਿਣ ਦੀ ਭਵਿੱਖਬਾਣੀ ਦੇ ਚਲਦਿਆਂ ਲੋਕਾਂ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਦੇ ਸ਼ੰਕੇ ਪੈਦਾ ਸ਼ੁਰੂ ਹੋ ਗਏ ਹਨ | ਇਲਾਕੇ ਦੇ ਕਿਸਾਨਾਂ ਵਿਚ ਵੀ ਮੀਂਹ ਦੇ ਪਾਣੀ ਨੂੰ ਲੈ ਕੇ ਕਾਫ਼ੀ ਸਹਿਮ ਹੈ ਕਿ ਜੇਕਰ ਬਰਸਾਤ ਦਾ ਦੌਰ ਇਸੇ ਤਰ੍ਹਾਂ ਰਿਹਾ ਤਾਂ ਸਾਰੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਵੇਗਾ | ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਅੰਦਰ ਦਾਖ਼ਲ ਹੋਕੇ ਵੀ ਬਹੁਤ ਮਾਲੀ ਨੁਕਸਾਨ ਪਹੁੰਚਾ ਰਿਹਾ ਹੈ ਤੇ ਬਾਲਟੀਆਂ ਆਦਿ ਦੀ ਮਦਦ ਨਾਲ ਪਾਣੀ ਕੱਢਣ ਲਈ ਪ੍ਰਭਾਵਿਤ ਲੋਕ ਜੱਦੋ-ਜ਼ਹਿਦ ਕਰ ਰਹੇ ਹਨ | ਕਸਬੇ ਵਿਚੋਂ ਲੰਘਦੀ ਅਬੋਹਰ ਬਰਾਂਚ ਨਹਿਰ ਦਾ ਪਾਣੀ ਵੀ ਆਮ ਨਾਲੋਂ ਕਾਫ਼ੀ ਵਧੇਰੇ ਮਾਤਰਾ ਵਿਚ ਨੱਕੋ-ਨੱਕ ਵਗ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਛਪਾਰ ਵਿਖੇ ਲੱਗਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਦੇ ਪ੍ਰਬੰਧਕ ਬਰਸਾਤ ਨੇ ਭੰਬਲਭੂਸੇ 'ਚ ਪਾਏ ਅਗਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਵਲੋਂ ਹੜ੍ਹ ਪੀੜਤਾਂ ਨੂੰ ਤੁਰੰਤ ਸਰਕਾਰੀ ਸਹਾਇਤਾ ਪਹੁੰਚਾਉਣ ਦੀ ਮੰਗ
Ad Position 24