15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਧਾਲੀਵਾਲ ਨੇ ਵਿਧਾਇਕ ਇਯਾਲੀ ਵਲੋਂ 51 ਗਰੀਬ ਪਰਿਵਾਰਾਂ ਨੂੰ ਮੁਫ਼ਤ ਤਰਪਾਲਾਂ ਦੀ ਕੀਤੀ ਵੰਡ

Ad Position 21
No active advertisement
ਅਜੀਤ ਡੈਸਕ 02-09-2025
ਹੰਬੜਾਂ, 1 ਸਤੰਬਰ (ਮੇਜਰ ਹੰਬੜਾਂ)-ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਚੱਲਦਿਆਂ ਬਣੇ ਹੜ੍ਹਾਂ ਵਰਗੇ ਹਲਾਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਦਿਆਂ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਗਰੀਬ ਪਰਿਵਾਰਾਂ ਲਈ ਛੱਤਾਂ ਢੱਕਣ ਵਜੋਂ ਤਰਪਾਲਾਂ ਭੇਜੀਆਂ ਗਈਆਂ ਹਨ, ਜਿਨ੍ਹਾਂ ਦੀ ਵੰਡ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸਰਪੰਚ ਜਸਪ੍ਰੀਤ ਕੌਰ ਵਲੋਂ ਪਿੰਡ ਵਲੀਪੁਰ ਖੁਰਦ ਦੇ 51 ਗਰੀਬ ਪਰਿਵਾਰਾਂ ਨੂੰ ਸਾਂਝੇ ਤੌਰ 'ਤੇ ਕੀਤੀ | ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਧਾਇਕ ਇਯਾਲੀ ਵਲੋਂ ਹਲਕੇ ਦੇ ਲੋਕਾਂ ਨੂੰ ਮੀਂਹ ਅਤੇ ਹੜ੍ਹਾਂ ਵਰਗੇ ਹਲਾਤਾਂ 'ਚ ਹਰ ਮੱਦਦ ਦੇਣ ਦਾ ਭਰੋਸਾ ਦਿੱਤਾ ਹੈ ਤੇ ਕਿਹਾ ਕਿ ਸ. ਇਯਾਲੀ ਵਲੋਂ ਹਲਕੇ ਦੇ ਲੋਕਾਂ ਦੀ ਹਰ ਮਾੜੇ ਸਮੇਂ 'ਚ ਬਾਂਹ ਫੜ੍ਹੀ ਹੈ ਤੇ ਹੁਣ ਵੀ ਉਹ ਲੋਕਾਂ ਦੀ ਮੱਦਦ ਲਈ ਅੱਗੇ ਆਏ ਹਨ | ਧਾਲੀਵਾਲ ਨੇ ਕਿਹਾ ਕਿ ਸ. ਇਯਾਲੀ ਵਲੋਂ ਇਸ ਸਮੇਂ 'ਚ ਲੋੜਵੰਦ ਪਰਿਵਾਰਾਂ ਦੀ ਹਰ ਤਰ੍ਹਾਂ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ | ਇਸ ਮੌਕੇ ਹਰਵਿੰਦਰਪਾਲ ਸਿੰਘ, ਸੈਕਟਰੀ ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਮਲਕੀਤ ਸਿੰਘ, ਬਲਦੇਵ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਹੰਸਰਾ, ਗੁਰਦੇਵ ਸਿੰਘ ਸਿੱਧੂ, ਜਸ਼ਨਪ੍ਰੀਤ ਸਿੰਘ, ਨਰਲੇਪ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਹਰਚਰਨ ਕੌਰ, ਲਖਵੀਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਰ੍ਹਦੇ ਮੀਂਹ 'ਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹਾਂ ਦਾ ਦੌਰਾ ਅਗਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਮਹੀਨਾਵਾਰ ਨਾਟਕ ਸਮਾਗਮ
Ad Position 24