06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬੀਬੀ ਮਾਣੂੰਕੇ ਨੂੰ ਕਲੀਨ ਚਿੱਟ ਮਿਲਣ ਨਾਲ ਸੱਚਾਈ ਦੀ ਜਿੱਤ ਹੋਈ- ਕੋਆਰਡੀਨੇਟਰ ਵਿੱਕੀ ਥਿੰਦ

Ad Position 21
No active advertisement
ਅਜੀਤ ਡੈਸਕ 23-09-2025
ਜਗਰਾਉਂ, 22 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਕੋਠੀ ਮਾਮਲੇ 'ਚ ਅਦਾਲਤ ਵਲੋਂ ਕਲੀਨ ਚਿੱਟ ਮਿਲਣ ਨਾਲ ਕੂੜ ਪ੍ਰਚਾਰ ਕਰਨ ਵਾਲੇ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਹੈ ਅਤੇ ਵਿਧਾਇਕਾ ਬੀਬੀ ਮਾਣੂੰਕੇ ਇਸ ਮਾਮਲੇ 'ਚੋਂ ਦੋਸ਼ ਮੁਕਤ ਹੋ ਕੇ ਬਾਹਰ ਨਿੱਕਲੇ ਹਨ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ਦੇ ਹਲਕਾ ਜਗਰਾਉਂ ਦੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਵਿੱਕੀ ਥਿੰਦ ਨੇ ਖੁਸ਼ੀ ਜਾਹਿਰ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧੀਆਂ ਵਲੋਂ ਬੀਬੀ ਮਾਣੂੰਕੇ ਦੀ ਛਵੀ ਨੂੰ ਖਰਾਬ ਕਰਨ ਲਈ ਵੱਡੇ ਪੱਧਰ 'ਤੇ ਇਸ ਮਸਲੇ ਨੂੰ ਉਛਾਲਿਆ ਗਿਆ ਅਤੇ ਬੀਬੀ ਮਾਣੂੰਕੇ ਦੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਗਈਆਂ, ਪਰ ਸਮਾਂ ਪਾ ਕੇ ਲੋਕਾਂ ਸਾਹਮਣੇ ਸੱਚ ਆ ਗਿਆ ਕਿ ਦੇਸ਼ਾਂ-ਵਿਦੇਸ਼ਾਂ 'ਚ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਕੋਠੀ 'ਤੇ ਕਬਜ਼ਾ ਕਰਨ ਸਬੰਧੀ ਕੀਤਾ ਪ੍ਰਚਾਰ ਮਹਿਜ਼ ਇਕ ਡਰਾਮਾ ਅਤੇ ਇਕ ਝੂਠ ਸੀ | ਉਨ੍ਹਾਂ ਕਿਹਾ ਕਿ ਬੀਬੀ ਮਾਣੂੰਕੇ ਆਮ ਘਰ 'ਚੋਂ ਉੱਠ ਕੇ ਦੋ ਵਿਧਾਇਕ ਬਣੇ ਹਨ ਅਤੇ ਲੋਕਾਂ ਦੀ ਸੇਵਾ ਕਰ ਰਹੇ ਹਨ, ਪਰ ਵਿਰੋਧੀਆਂ ਵਲੋਂ ਬੀਬੀ ਮਾਣੂੰਕੇ ਖ਼ਿਲਾਫ਼ ਰਚੇ ਡਰਾਮਾ ਦਾ ਅਦਾਲਤ 'ਚ ਨਿਤਾਰਾ ਹੋ ਗਿਆ ਹੈ ਅਤੇ ਸੱਚ ਦੀ ਜਿੱਤ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ- ਬਾਬਾ ਬੂਟਾ ਸਿੰਘ • ਵਿਧਾਇਕ ਇਯਾਲੀ ਵਲੋਂ ਗੁਰਬਾਣੀ ਕੰਠ ਮੁਕਾਬਲਿਆਂ... ਅਗਲੀ ਖ਼ਬਰ ਨਵੇਂ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਗੁਰਜੀਤ ਸਿੰਘ ਤਲਵੰਡੀ ਮੁੱਖ ਬੁਲਾਰਾ ਨਿਯੁਕਤ
Ad Position 24
No active advertisement