ਹੰਬੜਾਂ, 27 ਸਤੰਬਰ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਵਿਖੇ ਪੁੱਜੇ ਅਪਥਾਲਮਿਕ ਅਫ਼ਸਰ ਹਰਪਾਲ ਸਿੰਘ ਨੇ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਤ ਐਨਕਾਂ ਸਕੂਲ ਦੇ ਵਿਦਿਆਰਥੀਆਂ ਜਿਨ੍ਹਾਂ ਦੀ ਨਿਗ੍ਹਾ ਘੱਟ ਸੀ, ਨੂੰ ਵੰਡੀਆਂ ਗਈਆਂ | ਅਪਥਾਲਮਿਕ ਅਫ਼ਸਰ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਫਾਰ ਬਲਾਈਾਡ ਨੈਸ਼ਨਲ ਦੇ ਤਹਿਤ ਹਰੇਕ ਸਾਲ ਦੀ ਤਰ੍ਹਾਂ ਸਕੂਲਾਂ ਦੇ ਬੱਚਿਆਂ ਦੀ ਸਕਰੀਨਿੰਗ ਉਪਰੰਤ ਬੱਚਿਆਂ ਦੀ ਨਿਗ੍ਹਾ ਟੈਸਟ ਕਰਨ ਉਪਰੰਤ ਬੱਚਿਆਂ ਨੂੰ ਸਰਕਾਰ ਵਲੋਂ ਮੁਫ਼ਤ ਐਨਕਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੀ.ਐੱਚ.ਸੀ ਹੰਬੜਾਂ ਅਤੇ ਸੀ.ਐੱਚ.ਸੀ. ਸਿੱਧਵਾਂ ਬੇਟ ਨਾਲ ਸੰਬੰਧਿਤ ਸਾਰੇ ਹਾਈ ਅਤੇ ਮਿਡਲ ਸਕੂਲ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਦੀ ਨਿਗ੍ਹਾ ਦੀ ਪਹਿਲਾਂ ਸਕਰੀਨਿੰਗ ਕੀਤੀ ਗਈ, ਫਿਰ ਨਿਗ੍ਹਾ ਨੂੰ ਚੈੱਕ ਕਰਕੇ ਉਨ੍ਹਾਂ ਦੀਆਂ ਐਨਕਾਂ ਲਗਾ ਕੇ ਲੋੜੀਂਦੇ ਬੱਚਿਆਂ ਨੂੰ ਐਨਕਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ | ਸਕੂਲ ਪਿ੍ੰਸੀਪਲ ਮੈਡਮ ਮੋਨਿਕਾ ਰਾਣੀ ਅਤੇ ਲੈਕਚਰਾਰ ਦਵਿੰਦਰ ਸਿੰਘ ਤਲਵੰਡੀ ਨੇ ਡਾਕਟਰੀ ਟੀਮ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |