ਹਠੂਰ, 27 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ ਹਠੂਰ ਦੇ ਇੰਚਾਰਜ ਐੱਸ.ਐੱਮ.ਓ. ਡਾ. ਅਮਨ ਸ਼ਰਮਾ ਦੀ ਯੋਗ ਅਗਵਾਈ 'ਚ ਅੱਜ ਸੀ.ਐੱਚ.ਸੀ. ਹਠੂਰ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ | ਕੈਂਪ 'ਚ ਡਾਕਟਰ ਸ਼ਬਦੀਪ ਸਿੰਘ ਸਰਾਂ ਮੈਡੀਕਲ ਅਫ਼ਸਰ ਨੇ ਹਾਜ਼ਰ ਲੋਕਾਂ ਨੂੰ ਡੇਂਗੂ ਬੁਖਾਰ ਸਬੰਧੀ ਦੱਸਿਆ ਕਿ ਇਹ ਮਾਦਾ ਏਡੀਜ਼ ਅਜਿਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਹ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ 'ਚ ਪੈਦਾ ਹੁੰਦਾ ਹੈ | ਇਸਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਅਤੇ ਜੋੜਾਂ 'ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ, ਜੀ ਕੱਚਾ ਹੋਣਾ ਅਤੇ ਉਲਟੀਆਂ, ਨੱਕ ਤੇ ਮਸੂੜਿਆਂ 'ਚੋਂ ਖੂਨ ਵਗਣਾ ਆਦਿ ਹਨ | ਇਸ ਤੋਂ ਬਚਾਓ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਅਤੇ ਘਰਾਂ ਦੀਆਂ ਛੱਤਾਂ 'ਤੇ ਪਾਣੀ ਇਕੱਠਾ ਨਾ ਹੋਣ ਦਿਓ | ਪਾਣੀ ਦੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ | ਹਫ਼ਤੇ 'ਚ ਇਕ ਵਾਰ ਕੂਲਰਾਂ ਅਤੇ ਟੈਂਕੀਆਂ ਨੂੰ ਖ਼ਾਲੀ ਕਰਕੇ ਸਾਫ਼ ਅਤੇ ਸੁਕਾਓ | ਡੇਂਗੂ ਬੁਖਾਰ ਫੈਲਾਉਣ ਵਾਲਾ ਮੱਛਰ ਸਵੇਰੇ ਅਤੇ ਸ਼ਾਮ ਵੇਲੇ ਕੱਟਦਾ ਹੈ, ਤਨ ਢੱਕ ਕੇ ਰੱਖੋ | ਜੇਕਰ ਤੁਹਾਨੂੰ ਬੁਖਾਰ ਉਪਰੋਕਤ ਦਰਸਾਏ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਨੇੜੇ ਦੇ ਸਬ ਡਵੀਜ਼ਨਲ ਹਸਪਤਾਲ 'ਚ ਜਾ ਕੇ ਆਪਣਾ ਟੈਸਟ ਅਤੇ ਇਲਾਜ ਮੁਫ਼ਤ ਕਰਵਾ ਸਕਦੇ ਹੋ | ਇਸ ਕੈਂਪ 'ਚ ਡਾਕਟਰ ਅਜ਼ਾਦ ਰਾਏ ਹੋਮਿਓਪੈਥੀ ਮੈਡੀਕਲ ਅਫ਼ਸਰ, ਨੀਰਜ ਕੁਮਾਰ, ਸੁਖਪਾਲ ਸਿੰਘ ਦੋਨੋਂ ਫਾਰਮੇਸੀ ਅਫ਼ਸਰ, ਪ੍ਰਕਾਸ਼ ਸਿੰਘ ਬੀਹਲਾ ਹੈਲਥ ਇੰਸਪੈਕਟਰ, ਸੁਖਚੈਨ ਕੌਰ ਐੱਲ.ਐੱਚ.ਵੀ., ਜਸਵਿੰਦਰ ਕੌਰ, ਕਿਰਨਦੀਪ ਕੌਰ ਦੋਨੋਂ ਏ.ਐੱਨ.ਐੱਮ., ਕੁਲਦੀਪ ਸਿੰਘ ਓਟ ਕੌਂਸਲਰ, ਤਜਿੰਦਰ ਸਿੰਘ ਮਾਣੂੰਕੇ, ਸਮੂਹ ਆਸ਼ਾ ਵਰਕਰਜ਼ ਅਤੇ ਵੱਖ-ਵੱਖ ਪਿੰਡਾਂ ਦੇ ਮਰੀਜ਼ ਹਾਜ਼ਰ ਸਨ |