22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਿਵਲ ਹਸਤਪਾਲ ਸਿੱਧਵਾਂ ਬੇਟ ਵਿਖੇ ਰਾਤ ਨੂੰ ਸਿਹਤ ਸੇਵਾਵਾਂ ਹੋ ਜਾਂਦੀਆਂ ਠੱਪ

Ad Position 21
No active advertisement
ਅਜੀਤ ਡੈਸਕ 28-09-2025
ਸਿੱਧਵਾਂ ਬੇਟ, 27 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਆਪਣੇ ਨਾਲ ਹੋਈ ਹੱਡ ਬੀਤੀ ਉਪਰੰਤ ਸਿੱਧਵਾਂ ਬੇਟ ਦੇ ਹਸਪਤਾਲ 'ਚ ਰਾਤਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਖੁਲਾਸਾ ਕਰਦੇ ਹੋਏ ਸਥਾਨਕ ਕਸਬੇ ਦੀ ਵਸਨੀਕ ਅਤੇ ਪਿੰਡ ਭੈਣੀ ਗੁੱਜਰਾਂ ਵਿਖੇ ਬਤੌਰ ਆਂਗਣਵਾੜੀ ਵਰਕਰ ਵਜੋਂ ਸੇਵਾ ਨਿਭਾਅ ਰਹੀ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਬਲਾਕ ਪ੍ਰਧਾਨ ਕਿਰਨਜੀਤ ਕੌਰ ਪਤਨੀ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦੀ 23 ਅਤੇ 24 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ ਡੇਢ ਵਜੇ ਅਚਾਨਕ ਤਬੀਅਤ ਵਿਗੜ ਗਈ ਅਤੇ ਸ਼ੂਗਰ ਦਾ ਲੈਵਲ ਸਿਰਫ਼ 52 ਰਹਿ ਗਿਆ | ਮੈਂ ਪਹਿਲਾਂ ਤਾਂ ਤੁਰੰਤ ਆਪਣੇ ਬੇਟੇ ਨੂੰ ਲੈ ਕੇ ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਐਮਰਜੈਂਸੀ ਵਾਰਡ ਪੁੱਜੀ ਤਾਂ ਦਰਵਾਜ਼ਾ ਅੰਦਰੋਂ ਬੰਦ ਪਿਆ ਸੀ | ਫਿਰ ਸਾਹਮਣੇ ਵਾਲੇ ਵਾਰਡ 'ਚ ਪਏ ਮਰੀਜ਼ਾਂ ਨੂੰ ਉਠਾਇਆ ਤਾਂ ਉਨ੍ਹਾਂ ਆਖਿਆ ਕਿ ਡਿਊਟੀ 'ਤੇ ਨਰਸਾਂ ਹਨ, ਜਦੋਂ ਮੈਂ ਉਨ੍ਹਾਂ ਦੇ ਕਮਰੇ 'ਚ ਗਈ ਤਾਂ ਉਹ ਸੁੱਤੀਆਂ ਹੋਈਆਂ ਹਨ | ਮੇਰੇ ਵਲੋਂ ਆਵਾਜ਼ ਮਾਰਨ 'ਤੇ ਪਹਿਲਾਂ ਤਾਂ ਉਹ ਖਿਝ ਗਈਆਂ ਕਿ ਅਸੀਂ ਤਾਂ ਅਜੇ ਹੁਣ ਸੁੱਤੀਆਂ ਹਾਂ, ਤੁਸੀਂ ਸਾਨੂੰ ਉਠਾ ਦਿੱਤਾ ਹੈ, ਪਰ ਜਦੋਂ ਮੈਂ ਆਖਿਆ ਕਿ ਮੈਂ ਇਕ ਆਂਗਣਵਾੜੀ ਵਰਕਰ ਹਾਂ | ਮੇਰੀ ਸ਼ੂਗਰ ਘਟ ਗਈ ਹੈ ਅਤੇ ਮੈਨੂੰ ਤਰੇਲੀਆਂ ਆ ਰਹੀਆਂ ਹਨ ਤਾਂ ਨਰਸਾਂ ਮੈਨੂੰ ਫਿਰ ਐਮਰਜੈਂਸੀ ਵਾਰਡ ਦੇ ਕਮਰੇ ਅੱਗੇ ਲੈ ਆਈਆਂ, ਪਰ ਉਨ੍ਹਾਂ ਵਲੋਂ ਵਾਰ-ਵਾਰ ਆਵਾਜ਼ਾਂ ਦੇਣ ਦੇ ਬਾਵਜੂਦ ਅੰਦਰੋਂ ਕੋਈ ਵੀ ਜਦੋਂ ਨਾ ਉੱਠਿਆ ਤਾਂ ਫਿਰ ਪੂਰੀ ਤਰ੍ਹਾਂ ਦਰਵਾਜ਼ਾ ਖੜਕਾਇਆ ਗਿਆ ਤਾਂ ਜਾ ਕੇ ਕਮਰੇ ਵਿਚ ਮੌਜੂਦ ਕਰਮਚਾਰੀ ਨੇ ਦਰਵਾਜ਼ਾ ਖੋਲਿ੍ਹਆ | ਉਪਰੰਤ ਉਨ੍ਹਾਂ ਨੇ ਸਿਰਫ਼ ਮੇਰਾ ਬੀ.ਪੀ. ਚੈੱਕ ਕੀਤਾ, ਪਰ ਐਮਰਜੈਂਸੀ ਵਾਰਡ ਵਿਚ ਸ਼ੂਗਰ ਚੈੱਕ ਕਰਨ ਵਾਲੀ ਕੋਈ ਵੀ ਮਸ਼ੀਨ ਨਹੀਂ ਸੀ | ਉਨ੍ਹਾਂ ਸਾਫ਼ ਆਖ ਦਿੱਤਾ ਕਿ ਸਾਡੇ ਕੋਲ ਸ਼ੂਗਰ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ | ਉਪਰੰਤ ਮੇਰਾ ਬੇਟਾ ਮੈਨੂੰ ਕਸਬੇ ਦੇ ਹੰਬੜਾਂ ਰੋਡ 'ਤੇ ਸਥਿਤ ਪ੍ਰੀਤ ਨਰਸਿੰਗ ਹੋਮ 'ਚ ਲੈ ਕੇ ਗਿਆ, ਜਿੱਥੇ ਮੈਂ ਮੁਢਲਾ ਇਲਾਜ ਕਰਵਾਇਆ | ਉਨ੍ਹਾਂ ਇਹ ਵੀ ਦੱਸਿਆ ਕਿ ਮੈਂ ਠੀਕ ਹੋਣ ਉਪਰੰਤ 25 ਸਤੰਬਰ ਨੂੰ ਜਦੋਂ ਹਸਪਤਾਲ ਗਈ ਤਾਂ ਮੌਜੂਦ ਡਾਕਟਰਾਂ ਨੇ ਮੇਰਾ ਮੋਬਾਈਲ ਫ਼ੋਨ ਨੰਬਰ ਲੈ ਕੇ ਆਖਿਆ ਕਿ ਪੂਰੀ ਜਾਂਚ ਕਰਕੇ ਮੈਨੂੰ ਜਾਣਕਾਰੀ ਦੇਣ ਦੀ ਗੱਲ ਤਾਂ ਆਖ ਦਿੱਤੀ, ਪਰ ਅਜੇ ਤੱਕ ਮੈਨੂੰ ਕੋਈ ਫ਼ੋਨ ਨਹੀਂ ਆਇਆ, ਪਰ ਹੁਣ ਕਿਰਨਜੀਤ ਕੌਰ ਨੇ ਸਿਵਲ ਸਰਜਨ ਲੁਧਿਆਣਾ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਕਿ 23 ਅਤੇ 24 ਦੀ ਦਰਮਿਆਨੀ ਰਾਤ ਨੂੰ ਜਿਸ ਨੇ ਡਿਊਟੀ ਵਿਚ ਕੁਤਾਹੀ ਕੀਤੀ ਹੈ ਉਸ ਦੀ ਪੜਤਾਲ ਕੀਤੀ ਜਾਵੇ | ਜਦੋਂ ਇਸ ਸਬੰਧੀ ਸਥਾਨਿਕ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਦੀ ਪੂਰੀ ਪੜਤਾਲ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਜੱਟਪੁਰਾ ਵਿਖੇ ਲੜਕੀਆਂ ਦੇ ਸਮੂਹਿਕ ਵਿਆਹਾਂ ਸੰਬੰਧੀ ਪੋਸਟਰ ਜਾਰੀ ਅਗਲੀ ਖ਼ਬਰ ਬਾਬਾ ਹਰਨੇਕ ਸਿੰਘ ਦੀ 7ਵੀਂ ਬਰਸੀ ਨੂੰ ਸਮਰਪਿਤ ਪੰਜ ਰੋਜ਼ਾ ਧਾਰਮਿਕ ਸਮਾਗਮ ਸ਼ੁਰੂ
Ad Position 24