ਡੇਹਲੋਂ, 27 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਿਖੇ ਅਧਿਆਪਕਾਂ ਲਈ ਵਿਸ਼ੇਸ਼ ਵਰਕਸ਼ਾਪ ਲਗਾਈ ਗਈ ¢ ਵਰਕਸ਼ਾਪ ਦਾ ਮੁੱਖ ਕੇਂਦਰ ਸਵੈ-ਸੰਭਾਲ, ਕਲਾਸ ਰੂਮ ਵਿਚ ਸਕਾਰਾਤਮਕਤਾ ਅਤੇ ਮੈਨੀਫੈਸਟੇਸ਼ਨ ਦੀ ਸ਼ਕਤੀ ਰਿਹਾ ¢ ਇਸ ਸੈਸ਼ਨ ਦੌਰਾਨ ਪ੍ਰਸਿੱਧ ਕਾਉਂਸਲਰ ਅਤੇ ਮੋਟੀਵੇਸ਼ਨਲ ਸਪੀਕਰ ਸਿਮਰਨ ਕੌਰ ਸਿੱਧੂ ਨੇ ਸ਼ਿਰਕਤ ਕਰਦਿਆਂ ਆਪਣੇ ਤਜਰਬਿਆਂ ਅਤੇ ਪ੍ਰੇਰਣਾਦਾਇਕ ਵਿਚਾਰਾਂ ਨਾਲ ਸਾਰੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ¢ ਸਿੱਧੂ ਨੇ ਦੱਸਿਆ ਕਿ ਅਧਿਆਪਕ ਹਮੇਸ਼ਾ ਦੂਜਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਿਚ ਇੰਨੇ ਰੁੱਝੇ ਰਹਿੰਦੇ ਹਨ ਕਿ ਅਕਸਰ ਆਪਣੀ ਭਾਵਨਾਤਮਕ ਅਤੇ ਮਾਨਸਿਕ ਸਿਹਤ ਦੀ ਅਣਦੇਖੀ ਕਰ ਜਾਂਦੇ ਹਨ¢ ਉਨ੍ਹਾਂ ਕਿਹਾ ਕਿ ਇੱਕ ਤੰਦਰੁਸਤ ਅਧਿਆਪਕ ਹੀ ਖ਼ੁਸ਼ਹਾਲ ਵਿਦਿਆਰਥੀ ਤਿਆਰ ਕਰ ਸਕਦਾ ਹੈ¢ ਇੰਟਰੈਕਟਿਵ ਗਤੀਵਿਧੀਆਂ ਅਤੇ ਚਰਚਾਵਾਂ ਰਾਹੀਂ ਉਨ੍ਹਾਂ ਨੇ ਅਧਿਆਪਕਾਂ ਨੂੰ ਅੰਦਰੂਨੀ ਸਕਾਰਾਤਮਕਤਾ ਵਿਕਸਿਤ ਕਰਨ, ਤਣਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਅਤੇ ਖ਼ੁਸ਼ੀ ਭਰਿਆ ਤੇ ਉਤਸ਼ਾਹਜਨਕ ਵਾਤਾਵਰਨ ਬਣਾਉਣ ਦੀਆਂ ਤਕਨੀਕਾਂ ਸਿਖਾਈਆਂ¢ ਉਨ੍ਹਾਂ ਮੈਨੀਫੈਸਟੇਸ਼ਨ ਦੀਆਂ ਸੌਖੀਆਂ ਪ੍ਰਭਾਵਸ਼ਾਲੀ ਤਕਨੀਕਾਂ ਨਾਲ ਵੀ ਜਾਣੂ ਕਰਵਾਇਆ ਗਿਆ, ਜਿਸ ਨਾਲ ਅਧਿਆਪਕ ਆਪਣੇ ਲਕਸ਼ ਨੂੰ ਦੇਖਦਿਆਂ ਜੀਵਨ ਵਿਚ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ¢ ਸਕੂਲ ਪ੍ਰਬੰਧਕਾਂ ਵਲੋਂ ਸਿਮਰਨ ਕੌਰ ਸਿੱਧੂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ¢ ਇਸ ਮਹੱਤਵਪੂਰਨ ਅਤੇ ਗਿਆਨ ਭਰਪੂਰ ਵਰਕਸ਼ਾਪ ਦੇ ਲਈ ਸਕੂਲ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ ਅਤੇ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਜਿੱਥੇ ਅਧਿਆਪਕ ਸਿੱਖਿਆਂ ਸੰਬੰਧੀ ਨਵੀਆਂ ਤਕਨੀਕਾਂ ਤੋਂ ਜਾਣੂ ਹੁੰਦੇ ਹਨ | ਉਸ ਦੇ ਨਾਲ ਹੀ ਅਧਿਆਪਕ ਸਕੂਲੀ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਯੋਗ ਬਣ ਜਾਂਦੇ ਹਨ¢