ਜਗਰਾਉਂ, 27 ਸਤੰਬਰ (ਵਿਨੋਦ ਕੁਮਾਰ)-ਖੇਲੋ ਇੰਡੀਆ ਵੋਮੈਨ ਕਿੱਕ ਬਾਕਸਿੰਗ ਵਿਚ ਪਟਿਆਲਾ ਵਿਖੇ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੀਆਂ ਖਿਡਾਰਨਾਂ ਨੇ ਕਿੱਕ ਬਾਕਸਿੰਗ ਵਿਚ ਮੈਡਲ ਜਿੱਤੇ | ਸਕੂਲ ਦੇ ਪਿ੍ੰਸੀਪਲ ਵੇਦ ਵਰਤ ਪਲਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀਆਂ ਕਿੱਕ ਬਾਕਸਿੰਗ ਖਿਡਾਰਨਾਂ ਨੇ ਸਪੋਰਟਸ ਅਥਾਰਟੀ ਆਫ਼ ਇੰਡੀਆ ਮਸਤੂਆਣਾ ਸਾਹਿਬ ਟ੍ਰੇਨਿੰਗ ਸੈਂਟਰ ਜ਼ਿਲ੍ਹਾ ਸੰਗਰੂਰ ਵਿਖੇ 26 ਜੁਲਾਈ ਨੂੰ ਵੋਮੈਨ ਲਈ ਵਿਚ ਭਾਗ ਲੈ ਕੇ ਮੈਡਲ ਹਾਸਲ ਕੀਤੇ ਸਨ | ਉਸ ਤੋਂ ਬਾਅਦ 22 ਸਤੰਬਰ ਨੂੰ ਪਟਿਆਲਾ ਦੇ ਸਰਕਾਰੀ ਮਲਟੀਪਲ ਕੋਡ ਸੀਨੀਅਰ ਸੈਕੰਡਰੀ ਸਕੂਲ ਵਿਚ ਮੈਡਲ ਹਾਸਲ ਕੀਤੇ | ਕਿੱਕ ਬਾਕਸਿੰਗ ਦੇ ਸੀਨੀਅਰ ਕੋਚ ਸੁਰਿੰਦਰ ਪਾਲ ਵਿੱਜ ਡੀ.ਪੀ.ਈ. ਦੀ ਦੇਖ-ਰੇਖ ਵਿਚ ਖੇਡਦਿਆਂ ਸਕੂਲ ਦੇ ਖਿਡਾਰੀਆਂ ਨੇ ਅੱਠ ਮੈਡਲ ਹਾਸਲ ਕੀਤੇ | ਅੰਡਰ-14 ਵਿਚ ਤਨਵੀ 46 ਕਿਲੋ ਵਿਚ ਕਾਂਸੀ ਮੈਡਲ, ਨਵਨੂਰ ਕੌਰ 55 ਕਿਲੋ ਵਿਚ ਦੋ ਕਾਂਸੀ ਦੇ ਮੈਡਲ, ਅੰਡਰ-17 ਵਿਚ ਰੀਆ ਗਰੋਵਰ 50 ਕਿਲੋ ਵਿਚ ਕਾਂਸੀ ਮੈਡਲ, ਅਵਨੀਤ ਕੌਰ 55 ਕਿਲੋ ਵਿਚੋਂ ਚਾਂਦੀ ਮੈਡਲ, ਯਸਿਕਾ ਗਰਗ ਨੇ 50 ਕਿਲੋ ਵਿਚ ਕਾਂਸ਼ੀ ਮੈਡਲ, ਜਪਜੀਤ ਕੌਰ 65 ਕਿਲੋ ਵਿਚ ਕਾਂਸ਼ੀ ਮੈਡਲ, ਯਸਿਕਾ ਨੇ 56 ਕਿਲੋ ਵਿਚ ਕਾਂਸ਼ੀ ਮੈਡਲ, ਜਦਕਿ ਏਕਮ ਵਰਮਾ ਨੇ ਵੀ ਭਾਗ ਲਿਆ | ਸਕੂਲ ਆਉਣ 'ਤੇ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਵੇਦ ਵਰਤ ਪਲਾਹ, ਡੀ.ਪੀ.ਈ. ਹਰਦੀਪ ਸਿੰਘ ਸਰਾਂ, ਡੀ.ਪੀ.ਈ. ਸੁਰਿੰਦਰ ਪਾਲ ਵਿੱਜ, ਡੀ.ਪੀ.ਈ. ਮੈਡਮ ਸੁਰਿੰਦਰ ਕੌਰ ਤੂਰ ਅਤੇ ਸਾਰੇ ਖਿਡਾਰੀ ਮੌਜ਼ੂਦ ਸਨ |