22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜੀ. ਟੀ. ਬੀ. ਕਾਲਜ ਦਾਖਾ ਐੱਨ.ਐੱਸ.ਐੱਸ ਕੈਂਪ ਦੇ ਦੂਸਰੇ ਦਿਨ ਵਿਦਿਆਰਥੀਆਂ ਵਲੋਂ ਯੋਗ ਅਭਿਆਸ

Ad Position 21
No active advertisement
ਅਜੀਤ ਡੈਸਕ 28-09-2025
ਮੁੱਲਾਂਪੁਰ-ਦਾਖਾ, 27 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਦੇ ਦੂਜੇ ਦਿਨ ਭਾਰਤੀ ਯੋਗ ਪੀਠ ਵਲੋਂ ਯੋਗਾ ਗੁਰੂ ਕਿ੍ਸ਼ਨ ਲਾਲ ਗੁਪਤਾ ਵਿਦਿਆਰਥੀਆਂ ਨੂੰ ਯੋਗ ਅਭਿਆਸ ਕਰਵਾਉਣ ਲਈ ਉਚੇਚਾ ਪਹੁੰਚੇ | ਕਾਲਜ ਪਿ੍ੰਸੀਪਲ ਡਾ. ਸੰਦੀਪ ਕਟਾਰੀਆ ਵਲੋਂ ਭਾਰਤੀ ਯੋਗ ਪੀਠ ਦੀ ਟੀਮ ਦਾ ਸਵਾਗਤ ਕੀਤਾ | ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਐੱਨ.ਐੱਸ.ਐੱਸ ਯੂਨਿਟ ਦੇ ਸਮੂਹ ਕੋਆਰਡੀਨੇਟਰ ਨੂੰ ਕੈਂਪ ਪ੍ਰਤੀ ਸਮਰਪਿਤ ਭਾਵਨਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਮੈਡਮ ਡਾ. ਪਰਵੀਨ ਲਤਾ ਨੇ ਯੋਗਾ ਮੈਂਬਰਾਂ ਦੀ ਜਾਣ-ਪਹਿਚਾਣ ਕਰਵਾਉਣ ਉਪਰੰਤ ਵਿਦਿਆਰਥੀਆਂ ਨੂੰ ਨਿੱਤ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਯੋਗ ਸਾਧਨਾ ਨੂੰ ਅਪਣਾਉਣ ਦੀ ਸਲਾਹ ਦਿੱਤੀ | ਯੋਗ ਗੁਰੂ ਕਿ੍ਸ਼ਨ ਲਾਲ ਗੁਪਤਾ ਵਿਦਿਆਰਥੀਆਂ ਨੂੰ ਯੋਗ ਅਭਿਆਸ ਦੀਆਂ ਕਿਰਿਆਵਾਂ ਉਪਰੰਤ ਦੱਸਿਆ ਕਿ ਯੋਗ ਕਿਰਿਆਵਾਂ ਨਾਲ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਸਵੇਰ ਸਮੇਂ ਹਰ ਵਿਅਕਤੀ ਨੂੰ ਸਰੀਰ ਦੀ ਤੰਦਰੁਸਤੀ ਲਈ 20-25 ਮਿੰਟ ਯੋਗ ਜਰੂਰ ਕਰਨਾ ਚਾਹੀਦਾ ਹੈ, ਯੋਗ ਅਭਿਆਸ ਨਾਲ ਦਿਲ ਦੀਆਂ ਬਿਮਾਰੀਆਂ, ਗਠੀਆ, ਸ਼ੂਗਰ, ਕੌਲੈਸਟਰੋਲ ਸਮੇਤ ਇਕ ਦਰਜਨ ਬਿਮਾਰੀਆਂ ਤੋਂ ਮੁਕਤ ਹੋਇਆ ਜਾ ਸਕਦਾ ਹੈ | ਯੋਗ ਕੈਂਪ 'ਚ ਵਿਦਿਆਰਥੀਆਂ ਨਾਲ ਪ੍ਰੋਫੈਸਰਾਂ ਦੀ ਸ਼ਮੂਲੀਅਤ ਵੇਖਣ ਨੂੰ ਮਿਲੀ | ਇਸ ਕੈਂਪ ਦੇ ਮੱਦੇਨਜ਼ਰ ਯੋਗ ਅਭਿਆਸ ਤੋਂ ਬਾਅਦ ਵਿਦਿਆਰਥੀਆਂ ਨੇ ਕਾਲਜ ਲਾਇਬ੍ਰੇਰੀ ਦੀ ਸਫਾਈ ਕੀਤੀ | ਜੀ.ਟੀ.ਬੀ ਕਾਲਜ ਦਾਖਾ ਐੱਨ.ਐੱਸ.ਐੱਸ ਵਿਭਾਗ ਕੋਆਰਡੀਨੇਟਰ ਡਾ: ਪਰਵੀਨ ਲਤਾ, ਡਾ. ਜਸਵਿੰਦਰ ਸਿੰਘ ਸੇਖੋਂ, ਪ੍ਰੋ. ਤੇਜਿੰਦਰਪਾਲ ਕੌਰ, ਪ੍ਰੋ. ਹਰਮਿੰਦਰ ਸਿੰਘ ਨੇ ਕੈਂਪ ਦੌਰਾਨ ਵਿਦਿਆਰਥੀਆਂ ਦੁਆਰਾ ਕੀਤੇ ਉੱਦਮ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਸੀਆਂ ਬੇਟ ਵਿਖੇ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਸਿੱਧੂ ਦਾ ਕੀਤਾ ਸਨਮਾਨ ਅਗਲੀ ਖ਼ਬਰ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਬੀ.ਕੇ.ਯੂ ਡਕੌਂਦਾ 29 ਨੂੰ ਕਰੇਗੀ ਕਿਸਾਨ ਇਕੱਤਰਤਾ-ਚੱਕ ਭਾਈਕਾ
Ad Position 24