08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬਾਬਾ ਮਿੱਤ ਸਿੰਘ (ਨਿਹੰਗ) ਹਜ਼ੂਰ ਸਾਹਿਬ ਵਾਲਿਆਂ ਦੀ ਯਾਦ 'ਚ ਸਾਲਾਨਾ ਬਰਸੀ 21 ਨੂੰ ਮਨਾਈ ਜਾਵੇਗੀ

Ad Position 21
No active advertisement
ਅਜੀਤ ਡੈਸਕ 19-10-2025

• ਅੱਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ- ਮੰਡਿਆਣੀ
ਚੌਂਕੀਮਾਨ, 18 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਮੰਡਿਆਣੀ ਵਿਖੇ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ (ਨਿਹੰਗ) ਹਜ਼ੂਰ ਸਾਹਿਬ ਵਾਲਿਆਂ ਦੀ ਯਾਦ 'ਚ 82ਵੀਂ ਸਾਲਾਨਾ ਬਰਸੀ ਸਮੂਹ ਨਗਰ ਨਿਵਾਸੀਆਂ ਵਲੋਂ ਮਿਤੀ 21 ਅਕਤੂਬਰ 2025, ਦਿਨ ਮੰਗਲਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਮਿੱਤ ਸਿੰਘ ਸਟੇਡੀਅਮ ਵਿਖੇ ਮਨਾਈ ਜਾਵੇਗੀ | ਇਹ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਜੌਹਲ ਮੰਡਿਆਣੀ ਨੇ ਦੱਸਿਆ ਕਿ ਮਿਤੀ 19 ਅਕਤੂਬਰ, ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ | ਜਿਨ੍ਹਾਂ ਦੇ ਭੋਗ 21 ਅਕਤੂਬਰ, ਦਿਨ ਮੰਗਲਵਾਰ ਨੂੰ ਪਾਏ ਜਾਣਗੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪਾਠ ਦੀ ਆਰੰਭਤਾ ਸਮੇਂ ਬਾਬਾ ਜੋਗਿੰਦਰ ਸਿੰਘ ਰਕਬੇ ਵਾਲੇ (ਬੁੱਢਾ ਦਲ 96 ਕਰੋੜੀ) ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਉਣਗੇ | ਉਨ੍ਹਾਂ ਦੱਸਿਆ ਕਿ ਬਰਸੀ ਨਾਲ ਸੰਬੰਧਿਤ ਸਮਾਗਮਾਂ 'ਚ 19 ਤੇ 20 ਅਕਤੂਬਰ ਨੂੰ ਭਾਈ ਬਲਦੇਵ ਸਿੰਘ ਰਕਬਾ ਦਾ ਢਾਡੀ ਜਥਾ, ਮੀਰੀ-ਪੀਰੀ ਕਵੀਸ਼ਰੀ ਜੱਥਾ ਭਾਈ ਗੁਰਮੇਲ ਸਿੰਘ ਤੇ ਭਾਈ ਹਰਵਿੰਦਰ ਸਿੰਘ ਸੰਗਤਾਂ ਅਤੇ ਗੁਰਮਤਿ ਗਿਆਨ ਕਲਾਸ ਨਿਸ਼ਕਾਮ ਸੇਵਕ ਜਥਾ ਪਿੰਡ ਮੰਡਿਆਣੀ 6 ਤੋਂ 8 ਵਜੇ ਤੱਕ ਸੰਗਤਾਂ ਨੂੰ ਗੁਰੂ ਨਾਲ ਜੋੜਨਗੇ ਅਤੇ 8 ਵਜੇ ਤੋਂ 10 ਵਜੇ ਤੱਕ ਸੰਤ ਬਾਬਾ ਹਰਵਿੰਦਰ ਸਿੰਘ ਰੌਲੀ ਵਾਲੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮਾਂ ਵਿਚ ਜਥੇਦਾਰ ਬਾਬਾ ਤੇਜਾ ਸਿੰਘ ਅਕਾਲੀ ਨਿਹੰਗ ਸਿੰਘ ਜੀ ਬਾਬਾ ਬੁੱਢਾ ਦਲ ਸਤਯੁੱਗੀ ਤਪ ਅਸਥਾਨ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਮੁਗਟ (ਨਾਂਦੇੜ), ਗਿਆਨੀ ਭੁਪਿੰਦਰ ਸਿੰਘ ਬੋਪਾਰਾਏ ਵਾਲੇ, ਗਿਆਨੀ ਸੁਲੱਖਣ ਸਿੰਘ ਭਿੰਡਰਾਂ ਵਾਲੇ, ਗਿਆਨੀ ਗੁਰਪ੍ਰੀਤ ਸਿੰਘ ਰੌਂਤਾ ਖੇੜਾ ਵਾਲੇ ਹਾਜ਼ਰੀ ਲਗਵਾਉਣਗੇ | ਇਸ ਮੌਕੇ ਸਮਾਗਮ ਵਿਚ ਮੰਡਿਆਣੀ ਵਾਲਿਆਂ ਦਾ ਰਾਗੀ ਜਥਾ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਏਗਾ |

Ad Position 22
No active advertisement
ਪਿਛਲੀ ਖ਼ਬਰ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਪੀਸ ਪਬਲਿਕ ਸਕੂਲ ਭਨੋਹੜ ਦੇ ਖਿਡਾਰੀ ਛਾਏ ਅਗਲੀ ਖ਼ਬਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ-ਡਾ. ਬਖਸ਼ੀ
Ad Position 24