ਭੂੰਦੜੀ, 22 ਨਵੰਬਰ (ਕੁਲਦੀਪ ਸਿੰਘ ਮਾਨ)-ਪਿੰਡ ਭਰੋਵਾਲ ਖੁਰਦ ਵਿਖੇ ਲੋਕ ਗਾਇਕ ਤੇ ਸਾਬਕਾ ਸਰਪੰਚ ਦੀਦਾਰ ਸੰਧੂ ਦੀ ਯਾਦ ਨੂੰ ਤਾਜ਼ਾ ਰੱਖਣ ਲਈ 'ਦੀਦਾਰ ਸੰਧੂ ਯਾਦਗਾਰੀ ਸੱਭਿਆਚਾਰਕ ਮੰਚ' ਵਲੋਂ 34ਵਾਂ ਯਾਦਗਾਰੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਕਲਾ ਪ੍ਰੇਮੀਆਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਚੇਅਰਮੈਨ ਤੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਸਾਬਕਾ ਸਰਪੰਚ ਜੱਗਾ ਸਿੰਘ ਹੰਬੜਾਂ ਹੋਰ ਆਗੂ ਸ਼ਾਮਿਲ ਹੋਏ | ਇਸ ਮੌਕੇ ਸ. ਦਾਖਾ ਨੇ ਕਿਹਾ ਕਿ ਅੱਜ ਦੇ ਕਲਾਕਾਰ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਹੋ ਕੇ ਆਪਣੀ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ, ਜਦੋਂ ਕਿ ਸ. ਦੀਦਾਰ ਸੰਧੂ ਵਰਗੇ ਲੇਖਕ ਤੇ ਗਾਇਕਾਂ ਨੇ ਲੋਕ ਧਰਤੀ ਨਾਲ ਜੁੜੇ ਗੀਤਾਂ ਰਾਹੀਂ ਆਪਣੀ ਪਛਾਣ ਬਣਾਈ ਅਤੇ ਲੋਕਾਂ ਨੂੰ ਪੰਜਾਬੀ ਵਿਰਸੇ ਨਾਲ ਜੋੜਿਆ | ਇਸ ਲਈ ਹੀ ਅੱਜ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ | ਸਟੇਜ਼ ਸੈਕਟਰੀ ਦੀ ਭੂਮਿਕਾ ਗੁਰਮੇਲ ਮੇਲੀ ਤੇ ਬੀਬੀ ਗਰਚਾ ਨੇ ਨਿਭਾਈ | ਇਸ ਮੌਕੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਮੁਹੰਮਦ ਸਦੀਕ, ਬੀਬਾ ਰਣਜੀਤ ਕੌਰ, ਹਾਕਮ ਬਖਤੜੀ ਵਾਲਾ, ਬਿੱਟੂ ਖੰਨੇ ਵਾਲਾ, ਸੁਖਵਿੰਦਰ ਸੁੱਖੀ, ਜਸਵੰਤ ਸੰਦੀਲਾ, ਰਾਜਵਿੰਦਰ ਕੌਰ ਪਟਿਆਲਾ, ਪਾਲੀ ਦੇਤਵਾਲੀਆ, ਗਿੱਲ ਅਖਾੜੇ ਵਾਲਾ, ਮਨਦੀਪ ਮਨੀ ਬਲਵੀਰ ਰਾਏ ਸਭਨਮ ਰਾਏ, ਮਨਜੀਤ ਮਾਨ, ਮੈਂਡੀ ਕਾਲੜਾ, ਰਜੀਆ ਢਿੱਲੋਂ, ਬਲਵਿੰਦਰ ਮਾਨ, ਜਸਪਾਲ ਜੱਸੀ, ਸੰਧੂ ਸੁਰਜੀਤ, ਗੁਰਪ੍ਰੀਤ ਵਿੱਕੀ ਜਸਪ੍ਰੀਤ ਸੰਮੀ, ਜਸਪਾਲ ਜੱਸੀ ਸਮੇਤ ਦੇਸੀ-ਵਿਦੇਸ਼ੀ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ ਤੇ ਚੰਗਾ ਰੰਗ ਜਮਾਇਆ | ਗਾਇਕ ਜਗਮੋਹਣ ਸੰਧੂ ਅਤੇ ਕਾਮਰੇਡ ਭਰਪੂਰ ਸਿੰਘ ਸਵੱਦੀ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕੀਤਾ | ਮੇਲਾ ਦੇਰ ਰਾਤ ਤੱਕ ਚੱਲਿਆ ਅਤੇ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ | ਇਸ ਮੌਕੇ ਫ਼ਿਲਮੀ ਗੀਤਕਾਰ ਸਾਧੂ ਸਿੰਘ ਦਿਲਸ਼ਾਦ, ਗੀਤਕਾਰ ਬਲਵੀਰ ਮਾਨ ਜੰਡੀ ਵਾਲਾ, ਨੰਬਰਦਾਰ ਧਰਮ ਸਿੰਘ, ਪ੍ਰੇਮ ਲੋਹਟ, ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਜੋਰਾ ਸਿੰਘ, ਕਾਕਾ ਭੈਣੀ, ਹਰਪ੍ਰੀਤ ਸਿੰਘ ਨੂਰਾ, ਗੀਤਕਾਰ ਜਸਵੰਤ ਬੋਪਾਰਾਏ ਭਦੌੜ, ਗੀਤਕਾਰ ਗੀਤਾ ਦਿਆਲਪੁਰਾ, ਅਮਰਜੀਤ ਸਿੰਘ ਫੌਜੀ, ਗਾਇਕ ਬਲਵਿੰਦਰ ਮਾਨ ਭਦੌੜ, ਕਲਵੰਤ ਮਾਨ ਭਦੌੜ, ਸੁਰਜੀਤ ਅਲਬੇਲਾ, ਗਾਇਕ ਰੋਬਿਨ ਸਿੱਧੂ ਖਾਈ, ਗੀਤਕਾਰ ਜੋਧਾ ਸੰਗਤਪੁਰੀਆ, ਨੰਬਰਦਾਰ ਹਰਦੀਪ ਖਾਈ, ਜੀਤ ਸਿੰਘ ਭਰੋਵਾਲ ਤੋਂ ਇਲਾਵਾ ਦਿੱਲੀ, ਰਾਜਸਥਾਨ ਅਤੇ ਹਰਿਆਣਾ ਅਤੇ ਹੋਰ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਪਤਵੰਤੇ ਸ਼ਾਮਿਲ ਸਨ |