11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਾਬਕਾ ਅਧਿਆਪਕ ਆਗੂ ਪ੍ਰੇਮ ਸਿੰਘ ਘੁਮਾਣ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਗੁਰੂਸਰ ਸੁਧਾਰ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਲੰਮੀ ਬਿਮਾਰੀ ਪਿੱਛੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਆਗੂ ਪ੍ਰੇਮ ਸਿੰਘ ਘੁਮਾਣ ਦੇ ਦਿਹਾਂਤ 'ਤੇ ਡੀ.ਟੀ.ਐੱਫ. ਜ਼ਿਲ੍ਹਾ ਲੁਧਿਆਣਾ ਸਕੱਤਰ ਹਰਜੀਤ ਸਿੰਘ ਸੁਧਾਰ, ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਸਮੇਤ ਹੋਰਨਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਪੀੜਤ ਪਰਿਵਾਰ ਕੋਲ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਵ: ਪ੍ਰੇਮ ਸਿੰਘ ਘੁਮਾਣ ਨੇ ਬਤੌਰ ਅਧਿਆਪਕ ਬਾਖ਼ੂਬੀ ਸੇਵਾਵਾਂ ਨਿਭਾਉਣ ਦੇ ਨਾਲ ਜਥੇਬੰਦੀ ਆਗੂ ਵਜੋਂ ਡੀ.ਟੀ.ਐੱਫ.ਦੀਆਂ ਮੋਹਰਲੀਆਂ ਸਫ਼ਾਂ ਵਿਚ ਕੰਮ ਕੀਤਾ | ਸਕੱਤਰ ਹਰਜੀਤ ਸਿੰਘ ਸੁਧਾਰ ਨੇ ਕਿਹਾ ਕਿ ਜਥੇਬੰਦੀ ਹਮੇਸ਼ਾਂ ਸਵ: ਪ੍ਰੇਮ ਸਿੰਘ ਘੁਮਾਣ ਦੇ ਯੋਗਦਾਨ ਤੇ ਕੀਤੀ ਗਈ ਘਾਲਣਾ ਨੂੰ ਯਾਦ ਰੱਖੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਟੀ.ਐੱਫ. ਬਲਾਕ ਸੁਧਾਰ ਪ੍ਰਧਾਨ ਗੁਰਦੀਪ ਸਿੰਘ ਹੇਰਾਂ, ਭਾਕਿਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਬੁਢੇਲ, ਸਾਬਕਾ ਪਿ੍ੰ: ਬੂਟਾ ਸਿੰਘ, ਕਿਸਾਨ ਆਗੂ ਦਰਬਾਰਾ ਸਿੰਘ, ਮਨਜੀਤ ਸਿੰਘ ਆਦਿ ਨੇ ਵੀ ਘੁਮਾਣ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ 'ਚ ਰੰਗ-ਤਰੰਗ ਪ੍ਰੋਗਰਾਮ ਅਗਲੀ ਖ਼ਬਰ ਪਿੰਡ ਬੁਰਜ ਲਿੱਟਾਂ ਵਿਖੇ 'ਹਰ ਪਿੰਡ ਖੇਡ ਮੈਦਾਨ' ਯੋਜਨਾ ਤਹਿਤ ਖੇਡ ਗਰਾਊਾਡ ਦੇ ਨਵੀਨੀਕਰਨ ਦੀ ਸ਼ੁਰੂਆਤ
Ad Position 24