28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਕਿਰਨ ਉਬਰਾਏ ਨੂੰ ਸਦਮਾ, ਮਾਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 25-11-2025
ਜਗਰਾਉਂ, 24 ਨਵੰਬਰ (ਵਿਨੋਦ ਕੁਮਾਰ)-ਸਮਾਜ ਸੇਵੀ ਕਿਰਨ ਉਬਰਾਏ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਉਬਰਾਏ ਪਤਨੀ ਸ: ਜਗਜੀਤ ਸਿੰਘ ਉਬਰਾਏ ਦਾ ਦਿਹਾਂਤ ਹੋ ਗਿਆ | ਸਾਬਕਾ ਅਧਿਆਪਕਾ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੇ ਪੁੱਤਰ ਕਿਰਨ ਉਬਰਾਏ ਅਤੇ ਪਰਿਵਾਰ ਨਾਲ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਏ.ਡੀ.ਜੀ.ਪੀ ਐੱਸ.ਪੀ.ਐੱਸ. ਪਰਮਾਰ, ਏ.ਡੀ.ਸੀ. ਨਰਿੰਦਰ ਸਿੰਘ ਧਾਲੀਵਾਲ, ਐੱਸ.ਐੱਸ.ਪੀ. ਗਗਨਅਜੀਤ ਸਿੰਘ ਮਲੇਰਕੋਟਲਾ, ਏ.ਆਈ.ਜੀ. ਐੱਚ.ਐੱਸ. ਪਰਮਾਰ, ਏ.ਸੀ.ਪੀ. ਸਤਿੰਦਰਪਾਲ ਸਿੰਘ ਵਿਰਕ ਲੁਧਿਆਣਾ, ਡਾਇਰੈਕਟਰ ਬਲਦੇਵ ਬਾਵਾ, ਡਾ: ਤੇਜਿੰਦਰ ਸਿੰਘ ਸਮਾਧ ਭਾਈ, ਐੱਸ.ਪੀ. ਮਨਵਿੰਦਰ ਪਸਰਾ, ਸਾਬਕਾ ਚੇਅਰਮਨ ਕਮਲਜੀਤ ਸਿੰਘ ਮੱਲ੍ਹਾ, ਡੀ.ਐੱਸ.ਪੀ ਗੁਰਵਿੰਦਰ ਸਿੰਘ ਤਪਾ ਅਤੇ ਇਲਾਕੇ ਦੀਆਂ ਰਾਜਨੀਤਿਕ, ਸਮਾਜ ਸੇਵੀ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਦੁੱਖ ਪ੍ਰਗਟ ਕੀਤਾ | ਮਾਤਾ ਸੁਰਜੀਤ ਕੌਰ ਉਬਰਾਏ ਨਮਿਤ ਰਖਾਏ ਪਾਠ ਦਾ ਭੋਗ 27 ਨਵੰਬਰ ਦਿਨ ਵੀਰਵਾਰ ਨੂੰ ਸਨਮਤੀ ਹਾਲ ਜਗਰਾਉਂ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਪਵੇਗਾ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਮਾਤਾ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ-ਓਮਕਾਰ ਕਾਲੀਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਾਨਵਤਾ ਲਈ ਸੀ-ਇਯਾਲੀ
Ad Position 24