ਜਗਰਾਉਂ, 29 ਦਸਬੰਰ (ਹਰਵਿੰਦਰ ਸਿੰਘ ਖ਼ਾਲਸਾ)-ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਜਗਰਾਉਂ ਦੇ ਸਹਿਯੋਗ ਨਾਲ ਸਰਨਾ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਕਰਵਾਇਆ, ਜਿਸ 'ਚ ਗੁਰਦੁਆਰਾ ਸਾਹਿਬ ਤੋਂ ਸੰਗਤਾਂ ਪਹੁੰਚੀਆਂ | ਸਮਾਗਮ ਦੌਰਾਨ ਸੰਤ ਬਾਬਾ ਹਰੀ ਸਿੰਘ ਜ਼ੀਰੇ ਵਾਲੇ, ਸੰਤ ਬਾਬਾ ਅਮਰਜੀਤ ਸਿੰਘ ਗੁਰਦੁਆਰਾ ਗੋਪਾਲਸਰ ਸਾਹਿਬ ਗਗੜੇ ਵਾਲੇ, ਬਾਬਾ ਆਗਿਆਪਾਲ ਸਿੰਘ ਜੀ ਨਾਨਕਸਰ ਤੇ ਭਾਈ ਅਪਾਰ ਸਿੰੰਘ ਜ਼ੀਰੇ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਸਮਾਗਮ ਦੌਰਾਨ ਭਾਈ ਅਪਾਰ ਸਿੰਘ ਜ਼ੀਰੇ ਵਾਲਿਆਂ ਨੇ ਕਥਾ-ਕੀਰਤਨ ਦੁਆਰਾ ਅਤੇ ਘੋੜੀਆਂ ਦੇ ਸ਼ਬਦ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਬਾਬਾ ਹਰੀ ਸਿੰਘ ਜ਼ੀਰੇ ਵਾਲਿਆਂ ਅਤੇ ਸੰਤ ਬਾਬਾ ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਇਤਿਹਾਸ ਸੁਣਾਇਆ | ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਬਚਪਨ ਅਤੇ ਜਵਾਨੀ ਦੀ ਉਮਰ ਵਿਚ ਧਰਮ, ਸੱਚ, ਇਨਸਾਫ਼ ਦੀ ਰੱਖਿਆ ਲਈ ਲਾਸਾਨੀ ਕੁਰਬਾਨੀਆਂ ਦਿੱਤੀਆਂ | ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸਿੱਖਿਆਵਾਂ ਨੂੰ ਯਾਦ ਰੱਖਦੇ ਹੋਏ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਭੁਪਿੰਦਰ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਚਰਨਜੀਤ ਸਿੰਘ ਸਰਨਾ ਨੇ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਗੁਰਬਿੰਦਰ ਸਿੰਘ ਬਿੰਦਰ ਮਨੀਲਾ, ਸਾਬਕਾ ਕੌਂਸਲਰ ਅਪਾਰ ਸਿੰਘ, ਕੌਂਸਲਰ ਅਜੀਤ ਸਿੰਘ ਠੁਕਰਾਲ, ਪਿ੍ੰ: ਚਰਨਜੀਤ ਸਿੰਘ ਭੰਡਾਰੀ, ਰਿਸ਼ਬਦੀਪ ਸਿੰਘ ਹੇਰਾਂ, ਜਨਰਲ ਸਕੱਤਰ ਹਰਦੇਵ ਸਿੰਘ ਬੌਬੀ, ਖ਼ਜ਼ਾਨਚੀ ਇੰਦਰਪਾਲ ਸਿੰਘ ਵਛੇਰ, ਕੁਲਬੀਰ ਸਿੰਘ ਸਰਨਾ, ਗਗਨਦੀਪ ਸਿੰਘ ਸਰਨਾ, ਸੁਖਵਿੰਦਰ ਸਿੰਘ ਭਸੀਣ, ਹਰਜੀਤ ਸਿੰਘ ਸੋਨੂੰ, ਰਵੀ ਬੀਕਾਨੇਰੀ ਵਾਲੇ, ਲਵਿੰਦਰ ਸਿੰਘ ਰਾਣਾ, ਦਲਜੀਤ ਸਿੰਘ, ਗੁਰਸ਼ਰਨ ਸਿੰਘ ਮਿਗਲਾਨੀ, ਗੁਰਮੀਤ ਸਿੰਘ ਮਿਗਲਾਨੀ, ਅਮਰੀਕ ਸਿੰਘ ਚਾਵਲਾ, ਪਿ੍ੰਸੀਪਲ ਨੀਲਮ ਸ਼ਰਮਾ, ਇੰਦਰਪ੍ਰੀਤ ਸਿੰਘ ਵਛੇਰ, ਸਤਪਾਲ ਸਿੰਘ ਦੇਹੜਕਾ, ਬਿੰਦਰ ਭੰਡਾਰੀ, ਕਾਕੂ ਕੋਹਲੀ, ਸੋਨੂੰ ਮੈਦ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |