06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਿਦਿਆਰਥੀਆਂ ਦਾ ਯੂਰਪੀ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵੱਲ ਰੁਝਾਨ ਵਧਿਆ-ਰਮਨ ਭੁੱਚਰ

Ad Position 21
No active advertisement
ਅਜੀਤ ਡੈਸਕ 01-06-2025
ਨਵਾਂਸ਼ਹਿਰ, 31 ਮਈ (ਜਸਬੀਰ ਸਿੰਘ ਨੂਰਪੁਰ)-ਨੈੱਸਟ ਐਬਰੋਡ ਇਮੀਗ੍ਰੇਸ਼ਨ ਨਵਾਂਸ਼ਹਿਰ ਵਿਦੇਸ਼ 'ਚ ਪੜ੍ਹਾਈ ਦਾ ਸੁਪਨਾ ਦੇਖਣ ਵਾਲੇ ਪੰਜਾਬੀ ਨੌਜਵਾਨਾਂ ਲਈ ਆਸ ਦੀ ਕਿਰਨ ਬਣ ਰਿਹਾ ਹੈ | ਹੁਣ ਯੂਰਪ ਇੱਕ ਨਵਾਂ ਅਤੇ ਭਰੋਸੇਯੋਗ ਵਿਕਲਪ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ | ਕੈਨੇਡਾ, ਯੂ.ਕੇ. ਅਤੇ ਆਸਟ੍ਰੇਲੀਆ ਦੇ ਰਵਾਇਤੀ ਮੰਜ਼ਿਲਾਂ ਤੋਂ ਇਲਾਵਾ, ਹੁਣ ਸੈਂਕੜੇ ਵਿਦਿਆਰਥੀ ਯੂਰਪੀ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵੱਲ ਖਿੱਚ ਰਹੇ ਹਨ | ਇੱਥੇ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ, ਘੱਟ ਖਰਚ 'ਤੇ ਆਸਾਨ ਜੀਵਨ ਅਤੇ ਭਵਿੱਖ ਲਈ ਵਧੀਆ ਮੌਕੇ ਮਿਲ ਰਹੇ ਹਨ | ਨੈੱਸਟ ਐਬਰੋਡ ਇਮੀਗ੍ਰੇਸ਼ਨ ਕੰਪਨੀ ਬੇਗਮਪੁਰ ਗੇਟ ਰਾਹੋਂ ਰੋਡ ਨਵਾਂਸ਼ਹਿਰ ਦੇ ਮੈਨੇਜਿੰਗ ਡਾਇਰੈਕਟਰ ਰਮਨ ਭੁੱਚਰ ਅਤੇ ਆਰ. ਸੀ. ਆਈ. ਸੀ ਮਾਹਰ ਦੀਪਾਂਸ਼ ਭੁੱਚਰ ਨੇ ਦੱਸਿਆ ਕਿ, ਯੂਰਪ 'ਚ ਵਿਦਿਆਰਥੀਆਂ ਲਈ ਕਈ ਕਿਸਮ ਦੇ ਕੋਰਸ ਅਤੇ ਯੂਨੀਵਰਸਿਟੀਆਂ ਉਪਲਬਧ ਹਨ | ਵਿਦਿਆਰਥੀ ਆਪਣੇ ਬਜਟ ਅਤੇ ਯੋਗਤਾ ਅਨੁਸਾਰ ਸ਼ੈਨੇਗਨ ਅਤੇ ਗੈਰ-ਸ਼ੈਨੇਗਨ ਦੇਸ਼ਾਂ 'ਚ ਪੜ੍ਹਾਈ ਲਈ ਆਪਣੇ ਵਿਕਲਪ ਚੁਣ ਸਕਦੇ ਹਨ | ਗੈਰ-ਸ਼ੈਨੇਗਨ ਦੇਸ਼ਾਂ ਵਿੱਚ ਜਿਵੇਂ ਕਿ ਜੌਰਜੀਆ, ਸਾਇਪਰਸ ਅਤੇ ਬੇਲਾਰੂਸ, ਪੜ੍ਹਾਈ ਦਾ ਖਰਚ 4 ਤੋਂ 4.5 ਲੱਖ ਰੁਪਏ ਤੱਕ ਸੀਮਿਤ ਹੈ | ਇੱਥੇ ਵਿਦਿਆਰਥੀਆਂ ਨੂੰ ਆਇਲਟਸ ਜਾਂ ਪੀ.ਟੀ.ਈ ਦੀ ਲੋੜ ਨਹੀਂ ਹੁੰਦੀ, ਜਿਸ ਨਾਲ ਦਾਖਲਾ ਪ੍ਰਕਿਰਿਆ ਸੌਖੀ ਅਤੇ ਤੇਜ਼ ਬਣ ਜਾਂਦੀ ਹੈ | ਸ਼ੈਨੇਗਨ ਖੇਤਰ ਵਿੱਚ, ਬਿਨਾ ਆਇਲਟਸ ਜਾਂ ਪੀ.ਟੀ.ਈ ਦੇ ਵਿਦਿਆਰਥੀ ਲਾਤਵਿਆ, ਸਪੇਨ, ਫ੍ਰਾਂਸ ਅਤੇ ਮਾਲਟਾ ਵਰਗੇ ਦੇਸ਼ਾਂ 'ਚ ਵੀ ਪੜ੍ਹਾਈ ਲਈ ਅਰਜ਼ੀ ਦੇ ਸਕਦੇ ਹਨ | ਜੇਕਰ ਵਿਦਿਆਰਥੀ ਕੋਲ ਆਇਲਟਸ ਹੈ, ਤਾਂ ਉਹ ਡੈਨਮਾਰਕ, ਨੀਦਰਲੈਂਡ ਅਤੇ ਫਿਨਲੈਂਡ ਵਰਗੇ ਉੱਚ ਦਰਜੇ ਦੇ ਸ਼ੈਂਨੇਗਨ ਦੇਸ਼ਾਂ 'ਚ ਵੀ ਦਾਖਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਯੂਰਪ ਵਿੱਚ ਪੜ੍ਹਾਈ ਦੌਰਾਨ ਵਿਦਿਆਰਥੀ ਪਾਰਟ-ਟਾਈਮ ਕੰਮ ਵੀ ਕਰ ਸਕਦੇ ਹਨ, ਜਿਸ ਨਾਲ ਉਹ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਦੇ ਹਨ ਅਤੇ ਕਾਫੀ ਅਨੁਭਵ ਵੀ ਪ੍ਰਾਪਤ ਕਰਦੇ ਹਨ | ਉਨ੍ਹਾਂ ਕਿਹਾ ਕਿ ਯੂਰਪ ਦੇ ਇਨ੍ਹਾਂ ਦੇਸ਼ਾਂ 'ਚ ਸਟੱਡੀ ਵੀਜ਼ਾ ਦੀਆਂ ਫਾਈਲਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ, ਖ਼ਾਸ ਕਰਕੇ ਸਤੰਬਰ ਇਨਟੇਕ ਲਈ | ਵਿਦਿਆਰਥੀਆਂ ਨੂੰ ਲਾਗੂ ਨਿਯਮਾਂ, ਦਸਤਾਵੇਜ਼ੀ ਕਾਰਵਾਈ ਅਤੇ ਇੰਟਰਵਿਊ ਦੀ ਤਿਆਰੀ 'ਚ ਵੀ ਪੂਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਚਾਹਵਾਨ ਉਹਨਾਂ ਨੂੰ ਹਰ ਰੋਜ਼ ਨਵਾਂਸ਼ਹਿਰ ਦੇ ਰਾਹੋਂ ਰੋਡ 'ਤੇ ਬੇਗਮਪੁਰ ਗੇਟ ਲਾਗੇ ਸਾਡੇ ਦਫ਼ਤਰ ਨੈੱਸਟ ਐਬਰੋਡ ਇਮੀਗ੍ਰੇਸ਼ਨ ਰਾਹੋਂ ਰੋਡ ਨਵਾਂਸ਼ਹਿਰ 'ਚ ਮਿਲ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪਿ੍ੰ: ਡਾ. ਤਰਸੇਮ ਸਿੰਘ ਭਿੰਡਰ ਬਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ਸੈਨੇਟ ਦੇ ਮੈਂਬਰ ਅਗਲੀ ਖ਼ਬਰ ਪਿ੍ੰ: ਡਾ. ਤਰਸੇਮ ਸਿੰਘ ਭਿੰਡਰ ਬਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ਸੈਨੇਟ ਦੇ ਮੈਂਬਰ
Ad Position 24