06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਿਅਕਤੀ ਭੇਦਭਰੀ ਹਾਲਤ 'ਚ ਲਾਪਤਾ

Ad Position 21
No active advertisement
ਅਜੀਤ ਡੈਸਕ 01-06-2025
ਬਲਾਚੌਰ/ਜਾਡਲਾ, 31 ਮਈ (ਨਰੇਸ਼ ਧੌਲ, ਸੁਰਿੰਦਰ ਦੁੱਗਲ)-ਨਜ਼ਦੀਕੀ ਪਿੰਡ ਗਰਲੇ ਢਾਹਾਂ ਤੋਂ ਇੱਕ ਵਿਅਕਤੀ ਦੇ ਦੋ ਦਿਨਾਂ ਤੋਂ ਲਾਪਤਾ ਹੋਣ ਦੀ ਖ਼ਬਰ ਪ੍ਰਾਪਤ ਹੋਈ | ਉਸ ਦੇ ਪੁੱਤਰ ਲਵਪ੍ਰੀਤ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੁਲਵੰਤ ਸਿੰਘ ਉਰਫ਼ ਬਿੱਲਾ ਜਿਸ ਦੀ ਉਮਰ 55 ਸਾਲ ਹੈ, ਜੋ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੈ | ਲਵਪ੍ਰੀਤ ਨੇ ਦੱਸਿਆ ਕਿ ਉਸਦੇ ਪਿਤਾ ਦੇ ਸਿਰ ਦੀ ਸੱਟ ਕਾਰਨ ਮਾਨਸਿਕ ਸਥਿਤੀ ਠੀਕ ਨਹੀਂ ਹੈ | ਜੋ ਕਿ ਦੋ ਦਿਨ ਪਹਿਲਾਂ ਪਲੈਜ਼ਰ ਸਕੂਟਰੀ ਸਮੇਤ ਕੁੱਝ ਨਕਦੀ ਲੈ ਕੇ ਘਰ ਤੋਂ ਲਾਪਤਾ ਹੈ | ਜਿਸ ਦੀ ਹੁਣ ਤੱਕ ਕੋਈ ਉੱਗ-ਸੁੱਗ ਨਹੀਂ ਲੱਗ ਸਕੀ | ਉਨ੍ਹਾਂ ਦੱਸਿਆ ਕਿ ਦੋ ਦਿਨਾਂ ਦੀ ਭਾਲ ਕਰਨ ਉਪਰੰਤ ਕੁਲਵੰਤ ਸਿੰਘ ਸਬੰਧੀ ਗੁੰਮਸ਼ੁਦਗੀ ਦੀ ਲਿਖਤੀ ਸੂਚਨਾ ਥਾਣਾ ਬਲਾਚੌਰ ਨੂੰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਰਿਹਾਈ ਲਈ ਨਵਾਂਸ਼ਹਿਰ 'ਚ ਮੁਜ਼ਾਹਰਾ ਭਲਕੇ ਅਗਲੀ ਖ਼ਬਰ ਵਿਦਿਆਰਥੀਆਂ ਦਾ ਯੂਰਪੀ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵੱਲ ਰੁਝਾਨ ਵਧਿਆ-ਰਮਨ ਭੁੱਚਰ
Ad Position 24