06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਅਮਰਦੀਪ ਸਕੂਲ 'ਚ ਸਮਰ ਕੈਂਪ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 01-06-2025
ਮੁਕੰਦਪੁਰ, 31 ਮਈ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ 'ਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਸਮਰ ਕੈਂਪ ਦੀ ਸ਼ੁਰੂਆਤ ਹੋਈ | ਪਿ੍ੰਸੀਪਲ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਰ ਕੈਂਪ ਦਾ ਸਾਰਾ ਪ੍ਰਬੰਧ ਲੈਕ. ਬਲਵਿੰਦਰ ਸਿੰਘ ਦੁਆਰਾ ਉਲੀਕਿਆ ਗਿਆ ਜੋ ਕਿ ਇਕ ਹਫ਼ਤਾ ਚੱਲੇਗਾ | ਸਮਰ ਕੈਂਪ ਦੌਰਾਨ ਜੀਵਨ 'ਚ ਯੋਗਾ ਦੀ ਮਹੱਤਤਾ, ਸਰੀਰਕ ਤੰਦਰੁਸਤੀ ਦੀ ਮਹੱਤਤਾ, ਸੰਤੁਲਿਤ ਖ਼ੁਰਾਕ, ਨੈਤਿਕ ਕਦਰਾਂ-ਕੀਮਤਾਂ, ਚੰਗੇ ਨਾਗਰਿਕ ਦੇ ਗੁਣ, ਸਾਈਬਰ ਸੁਰੱਖਿਆ, ਜੀਵਨ 'ਚ ਸੰਗੀਤ ਦਾ ਮਹੱਤਵ, ਸਟੋਨ ਪੇਂਟਿੰਗ, ਬੈਲੂਨ ਪੇਂਟਿੰਗ, ਬਿਨਾ ਅੱਗ ਤੋਂ ਕੁਕਿੰਗ, ਬੈਂਕਿੰਗ ਜਾਗਰੂਕਤਾ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਚੰਗਾ ਸਲੀਕਾ ਆਦਿ ਵੱਖ-ਵੱਖ ਗਤੀਵਿਧੀਆਂ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ | ਸਮਰ ਕੈਂਪ ਦਾ ਉਦਘਾਟਨ ਸ. ਗੁਰਚਰਨ ਸਿੰਘ ਸ਼ੇਰਗਿੱਲ ਬਾਨੀ ਚੇਅਰਮੈਨ ਨੇ ਕੀਤਾ | ਇਸ ਮੌਕੇ ਸੁਰਿੰਦਰ ਸਿੰਘ ਢੀਂਡਸਾ, ਵਾਈਸ ਚੇਅਰਮੈਨ ਪੀ.ਟੀ.ਏ, ਕਾਲਜ ਪਿ੍ੰਸੀਪਲ ਪ੍ਰੋ.ਮਨਜੀਤ ਸਿੰਘ, ਲੈਕ. ਦਲਜੀਤ ਕੌਰ, ਲੈਕ.ਬਲਵਿੰਦਰ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ 'ਚ ਛੇਵਾਂ ਭੰਗੜਾ ਸਿਖਲਾਈ ਕੈਂਪ ਕੱਲ੍ਹ ਤੋਂ
Ad Position 24