ਘੁੰਮਣਾਂ, 2 ਜੂਨ (ਮਹਿੰਦਰਪਾਲ ਸਿੰਘ)-ਪਿੰਡ ਚੇਤਾ 'ਚ ਬਾਬਾ ਫਤਹਿਦੀਨ ਸ਼ਾਹ ਦਰਬਾਰ 'ਤੇ ਜੋੜ ਮੇਲਾ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ | ਝੰਡੇ ਦੀ ਰਸਮ ਕਰਨ ਉਪਰੰਤ ਗਾਇਕ ਰੇਸ਼ਮ ਚੇਤੇ ਵਾਲਾ, ਰਮਜ਼ਾਨਾ ਹੀਰ, ਕੌਰ ਸਿਸਟਰਜ਼, ਚਾਂਦਨੀ ਸਿਤਾਰਾ ਤੇ ਧੀਰਾ ਸਿਧੂ ਨੇ ਪ੍ਰੋਗਰਾਮ ਪੇਸ਼ ਕੀਤਾ | ਇਸ ਮੇਲੇ 'ਚ ਬਾਬਾ ਅਵਤਾਰ ਅਤੇ ਸ਼ਸ਼ੀ ਬਾਬਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਪ੍ਰਬੰਧਕ ਕਮੇਟੀ ਵਲੋਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸਰਪੰਚ ਰਾਣੀ, ਬਲਦੇਵ ਸਿੰਘ, ਸ਼ਿੰਦਾ ਜਾਪਾਨੀ, ਚੰਨਣ ਰਾਮ, ਹਰਜਿੰਦਰ ਸਿੰਘ, ਸੋਮਨਾਥ, ਰਾਜ ਕੁਮਾਰ, ਹੈਪੀ ਸਟੇਜ ਸਕੱਤਰ ਤੇ ਹੋਰ ਹਾਜ਼ਰ ਸਨ |