ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਕੰਗ ਦੀ ਮੌਤ ਨਾਲ ਇਲਾਕੇ 'ਚ ਸੋਗ

Ad Position 21
No active advertisement
ਅਜੀਤ ਡੈਸਕ 23-09-2025

ਕਾਠਗੜ੍ਹ, 22 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਪਿੰਡ ਮਾਣੇਵਾਲ ਦੇ ਜੰਮਪਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਕੰਗ ਦੀ ਬੀਤੇ ਦਿਨੀ ਦਿਮਾਗ ਦੀ ਨਾੜੀ ਫੱਟਣ ਕਾਰਨ ਮੌਤ ਹੋ ਗਈ | ਕੰਗ ਦੀ ਮੌਤ ਦੀ ਖਬਰ ਸੁਣਦੇ ਸਾਰ ਇਲਾਕੇ ਦੇ ਲੋਕਾਂ ਤੇ ਕਬੱਡੀ ਪ੍ਰੇਮੀਆਂ 'ਚ ਸੋਗ ਦੀ ਲਹਿਰ ਫੈਲ ਗਈ | ਪਿੰਡ ਮਾਣੇਵਾਲ ਨਿਵਾਸੀ ਦਵਿੰਦਰ ਸਿੰਘ ਕੰਗ ਦੇ ਘਰ ਪੈਦਾ ਹੋਏ ਮਨਪ੍ਰੀਤ ਕੰਗ ਜਿਸ ਨੂੰ ਬਚਪਨ ਤੋਂ ਹੀ ਕਬੱਡੀ ਦਾ ਸ਼ੌਂਕ ਸੀ ਅਤੇ ਉਸ ਨੇ ਹੁਣ ਤੱਕ ਕਬੱਡੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਜਿੱਤੇ | ਬੀਤੇ ਦਿਨੀਂ ਨੌਜਵਾਨ ਮਨਪ੍ਰੀਤ ਕੰਗ (32) ਨੂੰ ਅਚਾਨਕ ਦਿਮਾਗ ਦੀ ਨਾੜੀ ਫਟਣ ਦਾ ਅਟੈਕ ਹੋ ਗਿਆ ਸੀ ਤੇ ਉਸ ਦੀ ਮੌਤ ਹੋ ਗਈ | ਉਹ ਆਪਣੇ ਪਿੱਛੇ ਇਕ 9 ਸਾਲਾ ਬੇਟਾ, ਪਤਨੀ ਤੇ ਮਾਤਾ-ਪਿਤਾ ਨੂੰ ਰੋਂਦੇ ਕੁਰਲਾਉਂਦੀਆਂ ਛੱਡ ਗਿਆ | ਮਨਪ੍ਰੀਤ ਕੰਗ ਦੀ ਮੌਤ ਨਾਲ ਕਬੱਡੀ ਪ੍ਰੇਮੀਆਂ ਦੇ ਹਲਕੇ ਵਿਚ ਸੋਗ ਛਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ 'ਚ ਵਿਰੋਧੀਆਂ 'ਤੇ ਭਾਰੂ ਪਵੇਗੀ-ਸੁਖਦੇਵ ਚੇਤਾ ਅਗਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
Ad Position 24
No active advertisement