ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮਹਾਰਾਜ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਵਲੋਂ ਹਿਮਾਚਲ ਦੇ ਥਾਂਚੀ ਤੇ ਲੂਹਰੀ ਜ਼ਿਲ੍ਹਾ ਮੰਡੀ ਦੇ ਵੱਖ-ਵੱਖ ਪਿੰਡਾਂ ਨੂੰ ਰਾਹਤ ਸਮੱਗਰੀ ਦੀ ਪੰਜਵੀ ਗੱਡੀ ਭੇਜੀ <br/>

Ad Position 21
No active advertisement
ਲਾਲਪੁਰੀ ਭਵਾਨੀਪੁਰ ਧਾਮ ਤੋਂ ਹੜ੍ਹ ਪੀੜਤਾਂ ਦੇ ਲਈ ਰਾਸ਼ਣ ਦੀ ਗੱਡੀ ਰਵਾਨਾ ਕਰਦੇ ਹੋਏ ਸੇਵਾਦਾਰ ਤੇ ਨਾਲ ਹਿਮਾਚਲ ਦੇ ਮੰਡੀ ਹਲਕੇ ਦੇ ਲੋਕਾਂ ਨੂੰ ਘਰ-ਘਰ ਰਾਸ਼ਨ ਵੰਡਣ ਦੀਆਂ ਤਸਵੀਰਾਂ | ਤਸਵੀਰ : ਬੂਥਗੜ੍ਹੀਆ <br/> 23-09-2025
ਪੋਜੇਵਾਲ ਸਰਾਂ, 22 ਸਤੰਬਰ (ਬੂਥਗੜ੍ਹੀਆ)-ਸ੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਦੇ ਤਹਿਤ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਸਮੂਹ ਸੇਵਾਦਾਰ ਸੰਗਤਾਂ ਵਲੋਂ ਮਹਾਰਾਜ ਭੂਰੀਵਾਲਿਆਂ ਦੇ ਆਸ਼ਰਮ ਲਾਲਪੁਰੀ ਭਵਾਨੀਪੁਰ ਧਾਮ ਬੀਤ ਗੜ੍ਹਸ਼ੰਕਰ ਦੀ ਸਮੂਹ ਸੰਗਤਾਂ ਵਲੋਂ ਪਿਛਲੇ ਦਿਨੀ ਹੜ੍ਹਾਂ ਦੇ ਨਾਲ ਪਰਿਵਾਰਾਂ ਦੇ ਹੋਏ ਨੁਕਸਾਨ ਲਈ ਹਿਮਾਚਲ ਪ੍ਰਦੇਸ਼ ਦੇ ਪਿੰਡ ਥਾਂਚੀ ਤੇ ਲੂਹਰੀ ਤਹਿਸੀਲ ਵਾਲੀ ਚੌਕੀ ਜ਼ਿਲ੍ਹਾ ਮੰਡੀ ਹਲਕੇ ਦੇ ਲੋੜਵੰਦ ਲੋਕਾਂ ਲਈ ਰਾਹਤ ਸਮੱਗਰੀ ਦੀ ਪੰਜਵੀ ਗੱਡੀ ਭੇਜੀ | ਇਸ ਮੌਕੇ ਭੂਰੀਵਾਲੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਭੂਰੀਵਾਲੇ ਗੁਰਗੱਦੀ ਪਰੰਪਰਾਂ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੇ ਆਦੇਸ਼ ਦੇ ਸਦਕਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਪਿੰਡ-ਪਿੰਡ ਤੋਂ ਹੜ੍ਹ ਪੀੜਤਾਂ ਦੇ ਲਈ ਰਾਸ਼ਣ ਰਾਹਤ ਸਮੱਗਰੀ ਇਕੱਠੀ ਕਰਕੇ ਭੂਰੀਵਾਲੇ ਟਰੱਸਟ ਵਲੋਂ ਸੂਬੇ ਦੇ ਵੱਖ-ਵੱਖ ਆਸ਼ਰਮਾਂ 'ਚ ਸੇਵਾਦਾਰਾਂ ਕੋਲ ਜਮ੍ਹਾਂ ਕਰਵਾਇਆ ਜਾ ਰਿਹਾ ਹੈ, ਜਿਸ ਦੇ ਨਾਲ ਹੜ੍ਹ ਪੀੜਤ ਪਰਿਵਾਰਾਂ ਨੂੰ ਲਾਭ ਮਿਲ ਸਕੇ | ਇਸ ਮੌਕੇ ਟਰੱਸਟ ਵਲੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਲਕਿਆਂ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਜਿਆ ਜਾ ਰਿਹਾ ਹੈ, ਜਿਸ ਵਿਚ 771 ਰਾਸ਼ਨ ਕਿੱਟਾਂ, 400 ਕੰਬਲ, 300 ਤਰਪਾਲਾਂ, ਆਟਾ, ਦਾਲ, ਨਮਕ, ਸਾਬਣ, ਚਾਵਲ, ਚੀਨੀ, 50 ਪੇਟੀਆਂ ਪਾਣੀ, 10 ਡੱਬੇ ਬਿਕਸਕੁਟ ਆਦਿ ਵੱਖ-ਵੱਖ ਕਿਸਮ ਦੀਆਂ ਜ਼ਰੂਰਮੰਦ ਵਸਤੂਆਂ ਭੇਜੀਆਂ ਤੇ ਭੂਰੀਵਾਲੇ ਸੰਪਰਦਾਇ ਦੇ ਸੇਵਾਦਾਰਾਂ ਵਲੋਂ ਲੋਕਾਂ ਨੂੰ ਘਰ-ਘਰ ਜਾ ਕਿ ਵੰਡਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸਨਾਤਨ ਧਰਮ ਸਭਾ ਬਲਾਚੌਰ ਤੇ ਮਾਨਵ ਸੇਵਾ ਸੰਮਤੀ ਬਲਾਚੌਰ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਤੀਜਾ ਟਰੱਕ ਰਵਾਨਾ <br/> ਅਗਲੀ ਖ਼ਬਰ ਗੜ੍ਹੀ ਅਜੀਤ ਸਿੰਘ ਵਿਖੇ ਕਰਵਾਇਆ ਵਿਸ਼ਾਲ ਸੱਭਿਆਚਾਰਕ ਮੇਲਾ <br/>
Ad Position 24
No active advertisement