ਬੰਗਾ, 26 ਸਤੰਬਰ (ਧਰਮਵੀਰ ਪਲ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਜਨਮ ਅਸਥਾਨ ਬੁੰਗਾ ਸ਼ਹੀਦ ਗੰਜ ਸਾਹਿਬ ਪਿੰਡ ਕਾਹਮਾ ਜਨਮ ਅਸਥਾਨ ਹੀਰੋ ਆਫ. ਲੱਦਾਖ ਜਰਨਲ ਬਿਕਰਮ ਸਿੰਘ ਵਿਖੇ ਸ਼ਾਮ 6 ਤੋਂ 9 ਵਜੇ ਤੱਕ 28 ਸਤੰਬਰ ਨੂੰ ਅਖੰਡ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ | ਜਿਸ ਵਿਚ ਭਾਈ ਮਲਕੀਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਕੁਲਦੀਪ ਸਿੰਘ ਫਗਵਾੜੇ ਵਾਲੇ ਕੀਰਤਨ ਕਰਨਗੇ | ਇਹ ਜਾਣਕਾਰੀ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਕਾਹਮਾ ਨੇ ਦਿੱਤੀ |