ਮਜਾਰੀ ਸਾਹਿਬਾ, 25 ਦਸੰਬਰ (ਨਿਰਮਲਜੀਤ ਸਿੰਘ ਚਾਹਲ) - ਨੇੜਲੇ ਇਤਿਹਾਸਕ ਪਿੰਡ ਕੌਲਗੜ੍ਹ ਵਿਖੇ ਹੋਈ ਗੁਰਦੁਆਰਾ ਸਿੰਘ ਸਭਾ ਅਤੇ ਨਗਰ ਦੇ ਪਤਵੰਤਿਆਂ ਦੀ ਬੈਠਕ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਵਿਚਾਰਾਂ ਹੋਈਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਾਹਿਬ ਹਰਚਰਨ ਸਿੰਘ ਘਣਗਸ ਨੇ ਦੱਸਿਆ ਕਿ ਦੋ ਜਨਵਰੀ ਨੂੰ ਨਗਰ ਕੀਤਰਨ ਸਜਾਏ ਜਾਣਗੇ, ਜਿਹੜਾ ਪਿੰਡ ਦੀ ਪ੍ਰਕਰਮਾ ਉਪਰੰਤ ਗੁਰੂ ਘਰ ਵਿਖੇ ਆਕੇ ਸੰਪੂਰਨ ਹੋਵੇਗਾ | ਤਿੰਨ ਜਨਵਰੀ ਨੂੰ ਰਖਵਾਏ ਜਾਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪੰਜ ਜਨਵਰੀ ਨੂੰ ਪੈਣਗੇ | ਉਪਰੰਤ ਵਿਸ਼ਾਲ ਕੀਰਤਨ ਦਰਬਾਰ ਵਿੱਚ ਗੁਰੂ ਜੀ ਦੇ ਅਦੁੱਤੀ ਜੀਵਨ ਬਾਰੇ ਅਤੇ ਕਵੀਸ਼ਰੀ ਜਥਾ ਗੁਰ ਇਤਿਹਾਸ ਤੋਂ ਜਾਣੂੰ ਕਰਵਾਏਗਾ | ਇਸ ਮੌਕੇ ਗੁਰਪਾਲ ਸਿੰਘ ਫੌਜੀ, ਜੁਝਾਰ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ ਭਾਲੜੂ, ਜੁਝਾਰ ਸਿੰਘ, ਸੁਖਦੇਵ ਸਿੰਘ ਭਾਲੜੂ, ਪਰਮਜੀਤ ਸਿੰਘ ਕਾਲਾ, ਰਾਣਾ ਸ਼ੇਤਰਾ, ਹਰਪ੍ਰੀਤ ਸਿੰਘ ਫਲੋਰਾ, ਕਰਨੈਲ ਸਿੰਘ ਫੌਜੀ, ਹਰਭਜਨ ਸਿੰਘ ਹੀਰ, ਹਰਕੰਵਲ ਸਿੰਘ ਕੌਲਗੜ੍ਹ ਆਦਿ ਵੀ ਹਾਜ਼ਰ ਸਨ |