10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੰਘਣੀ ਧੁੰਦ ਕਾਰਨ ਤਿੰਨ ਕਾਰਾਂ ਆਪਸ 'ਚ ਟਕਰਾਈਆਂ <br/>

Ad Position 21
No active advertisement
ਅਜੀਤ ਡੈਸਕ 26-12-2025
ਕਾਠਗੜ੍ਹ, 25 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਸੰਘਣੀ ਧੁੰਦ ਕਾਰਨ ਬਲਾਚੌਰ ਰੋਪੜ ਨੈਸ਼ਨਲ ਹਾਈਵੇ ਦੇ ਨੇੜੇ ਪਿੰਡ ਕਮਾਲਪੁਰ ਕੱਟ ਦੇ ਨਿਆਰਾ ਪੈਟਰੋਲ ਪੰਪ ਦੇ ਸਾਹਮਣੇ ਤਿੰਨ ਕਾਰਾਂ ਆਪਸ 'ਚ ਭਿੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਐਫ ਟੀਮ ਦੇ ਇੰਚਾਰਜ ਏ. ਐਸ. ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਕਮਾਲਪੁਰ ਕੱਟ ਨਜ਼ਦੀਕ ਨਿਆਰਾ ਪੈਟਰੋਲ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਹੈ ਜਦੋਂ ਤੁਰੰਤ ਉਹਨਾਂ ਦੀ ਟੀਮ ਨੇ ਜਾ ਕੇ ਦੇਖਿਆ ਕਿ ਤਿੰਨ ਕਾਰਾਂ ਆਪਸ 'ਚ ਟਕਰਾਈਆਂ ਹੋਈਆਂ ਸਨ | ਹੌਂਡਾ ਅਮੇਜ਼ (ਸੀ. ਐਚ. 01 ਵਾਈ 9979) ਬ੍ਰੇਕ ਲਗਾ ਦਿੱਤੀ ਤੇ ਧੁੰਦ ਜਿਆਦਾ ਹੋਣ ਕਰਕੇ ਜਿਸਦੇ ਪਿੱਛੋਂ ਆ ਰਹੀਆਂ ਦੋ ਹੋਰ ਗੱਡੀਆਂ ਇਨੋਵਾ (ਪੀ. ਬੀ 01 8900), ਵਿਨਟੂ (ਪੀ. ਬੀ 09 ਯੂ 5626) | ਇਸ ਮੌਕੇ 'ਤੇ ਉਹਨਾਂ ਦੱਸਿਆ ਕਿ ਇਹ ਕਾਰਾਂ ਬਲਾਚੌਰ ਸਾਈਡ ਵਲੋਂ ਆ ਰਹੀਆਂ ਸਨ ਅਤੇ ਰੋਪੜ ਸਾਇਡ ਨੂੰ ਜਾ ਰਹੀਆਂ ਸਨ | ਸੰਘਣੀ ਧੁੰਦ ਕਾਰਨ ਜਦੋਂ ਕਮਾਲਪੁਰ ਕੱਟ ਨਜ਼ਦੀਕ ਪਹੁੰਚੀਆਂ ਤਾਂ ਅਚਾਨਕ ਅੱਗੇ ਵਾਲੀ ਗੱਡੀ ਨੇ ਬ੍ਰੇਕ ਮਾਰ ਦਿੱਤੀ ਜਿਸ ਦੇ ਕਾਰਨ ਪਿੱਛੇ ਆ ਰਹੀਆਂ ਦੋ ਕਾਰਾਂ ਆਪਸ ਵਿੱਚ ਟਕਰਾ ਰਹੀਆਂ | ਇਸ ਮੌਕੇ 'ਤੇ ਵੱਡਾ ਹਾਦਸਾ ਹੋਣੋ ਟਲ ਗਿਆ | ਇਸ ਐਕਸੀਡੈਂਟ ਦੀ ਸੂਚਨਾ ਥਾਣਾ ਕਾਠਗੜ੍ਹ ਦੇ ਏ.ਐਸ.ਆਈ ਨੂੰ ਦਿੱਤੀ ਗਈ ਇਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਹਰਪਾਲ ਸਾਬਕਾ ਸਰਪੰਚ ਟੋਰੋਵਾਲ ਵਲੋਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿ ਤੋਂ ਅਸਤੀਫ਼ਾ <br/> ਅਗਲੀ ਖ਼ਬਰ ਵੈਟਰਨਰੀ ਡਾਕਟਰਾਂ ਨੇ ਦੂਸਰੇ ਦਿਨ ਵੀ ਸੇਵਾਵਾਂ ਕੀਤੀਆਂ ਠੱਪ <br/>
Ad Position 24