09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਦੋਆਬਾ ਆਰੀਆ ਸੀ. ਸੈ. ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 26-12-2025
ਨਵਾਂਸ਼ਹਿਰ, 25 ਦਸੰਬਰ (ਜਸਬੀਰ ਸਿੰਘ ਨੂਰਪੁਰ) - ਰਾਹੋਂ ਰੋਡ ਸਥਿਤ ਦੋਆਬਾ ਆਰੀਆ ਸੀ. ਸੈ. ਸਕੂਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ 'ਚ ਅਕੈਡਮਿਕ, ਸਪੋਰਟਸ, ਐਨ. ਐਸ. ਐਸ ਵਲੰਟੀਅਰ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਸਮਾਗਮ ਦਾ ਉਦਘਾਟਨ ਆਰੀਆ ਪ੍ਰਤੀ ਨਿਧੀ ਵਿਨੋਦ ਭਾਰਦਵਾਜ, ਪ੍ਰਧਾਨ ਜੀਆ ਸ਼ਰਮਾ, ਮੈਨੇਜਰ ਸ਼ੁਸ਼ੀਲ ਪੁਰੀ, ਮੈਡਮ ਮਿਨਾਕਸ਼ੀ ਨੇ ਕੀਤਾ | ਇਸ ਦੌਰਾਨ ਪਿ੍ੰਸੀਪਲ ਸ. ਰਜਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਸਰਸਵਤੀ ਵੰਦਨਾ ਕਰਵਾ ਕੇ ਅਤੇ ਜੋਤੀ ਦੀ ਰਸਮ ਕਰਵਾਉਂਦਿਆਂ ਕੀਤਾ | ਵਿਦਿਆਰਥੀਆਂ ਵਿਚੋਂ +2 ਸਾਇੰਸ ਦੀ ਵਿਦਿਆਰਥਣ ਕਾਜਲ ਅਤੇ ਤਾਨੀਆ (ਮੈਰਿਟ ਹੋਲਡਰ) ਨੂੰ ਇਨਾਮ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ | ਬੈਸਟ ਸਟੂਡੈਂਟ ਆਫ ਦਾ ਯੀਅਰ ਕਾਜਲ, ਹੈੱਡ ਬੁਆਏ (ਦਿਲਪ੍ਰੀਤ ਸਿੰਘ), ਹੈੱਡ ਗਰਲ (ਗੁਰਲੀਨ) ਨੂੰ ਦਿੱਤਾ ਗਿਆ | ਸਮਾਗਮ 'ਚ ਭੰਗੜਾ, ਗਿੱਧਾ, ਮਾਈਮ, ਓਪਰੇਸ਼ਨ ਸਿੰਦੂਰ ਉੱਤੇ ਕੋਰੀਓਗ੍ਰਾਫੀ ਕਰਕੇ ਵਿਦਿਆਰਥੀਆਂ ਨੇ ਸਮਾਗਮ ਦਾ ਰੰਗ ਬੰਨਿ੍ਹਆ | ਇਸ ਦੌਰਾਨ ਸਮਾਗਮ ਦੇ ਕਨਵੀਨਰ ਸਰਬਜੀਤ ਕੌਰ, ਵਾਈਸ ਕਨਵੀਨਰ ਪ੍ਰਵੇਸ਼ ਰਾਣੀ, ਵਾਈਸ ਪਿ੍ੰਸੀਪਲ ਇੰਦਰਜੀਤ ਕੌਰ, ਗੁਰਪ੍ਰੀਤ ਕੌਰ, ਸੰਤੋਸ਼ ਰਾਣੀ ਆਦਿ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਵਿਖੇ ਅੰਤਰ-ਸਕੂਲ ਮੁਕਾਬਲੇ ਰੰਗ ਬਰੰਗੀਆਂ ਮਹਿਕਾਂ ਬਿਖੇਰਦੇ ਸੰਪੰਨ <br/> ਅਗਲੀ ਖ਼ਬਰ ਲਾਦੀਆਂ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ <br/...
Ad Position 24