05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕੇਂਦਰ ਸਰਕਾਰ ਮਜ਼ਦੂਰਾਂ ਦੀ ਬਣੀ ਦੁਸ਼ਮਣ, ਮਨਰੇਗਾ ਕੀਤਾ ਖ਼ਤਮ- ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ

Ad Position 21
No active advertisement
ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਗੱਲਬਾਤ ਸਮੇਂ ਨਾਲ ਹੋਰ | <br/> 27-12-2025
ਕਾਠਗੜ੍ਹ, 26 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਦੇਸ਼ ਅੰਦਰ ਕੇਂਦਰੀ ਹਾਕਮਾਂ ਨੇ 13 ਕਰੋੜ ਮਜ਼ਦੂਰ ਪਰਿਵਾਰਾਂ ਦੀ ਰੋਟੀ ਖੋਹ ਕੇ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ | ਇਹ ਵਿਚਾਰ ਉੱਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਮਨਰੇਗਾ ਦੇ ਖਤਮ ਹੋਣ ਨਾਲ 10 ਲੱਖ ਮਜ਼ਦੂਰ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ | ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ 2020, ਚਾਰ ਲੇਬਰ ਕੋਡਾਂ ਦਾ ਕਾਨੂੰਨ ਅਤੇ ਸੀਡ ਬਿੱਲ ਦੀ ਤਜਵੀਜ਼ ਲਿਆ ਕੇ ਸਮੁੱਚੇ ਕਿਸਾਨ ਮਜ਼ਦੂਰ ਅਤੇ ਕਿਰਤੀ ਭਾਈਚਾਰੇ 'ਤੇ ਵੱਡਾ ਹਮਲਾ ਬੋਲਿਆ ਹੋਇਆ ਹੈ | ਪ੍ਰਧਾਨ ਸ਼ਿੰਦਾ ਰੈਲਮਾਜਰਾ ਨੇ ਹੈਰਾਨੀ ਪ੍ਰਗਟ ਕੀਤੀ ਕਿ 21 ਦਸੰਬਰ ਐਤਵਾਰ ਨੂੰ ਹੀ ਰਾਸ਼ਟਰਪਤੀ ਨੇ ਮਨਰੇਗਾ ਨੂੰ ਖਤਮ ਕਰਨ ਦੇ ਕਾਨੂੰਨ 'ਤੇ ਦਸਤਖਤ ਕੀਤੇ ਅਤੇ ਐਤਵਾਰ ਨੂੰ ਹੀ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਹੁਕਮ ਚਾੜ੍ਹ ਦਿੱਤਾ ਕਿ ਪਿੰਡਾਂ ਵਿੱਚ 26 ਦਸੰਬਰ ਤੋਂ ਪਹਿਲਾਂ ਗ੍ਰਾਮ ਪੰਚਾਇਤਾਂ ਰਾਹੀਂ ਨਵੇਂ ਬਣੇ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾਵੇ ਅਤੇ ਉਸ ਨੂੰ ਲਾਗੂ ਕਰ ਦਿੱਤਾ ਜਾਵੇ ਪਰ ਅਫਸੋਸ ਹੈ ਕਿ ਪੰਜਾਬ ਸਰਕਾਰ ਅਤੇ ਇੱਥੋਂ ਦੀਆਂ ਸੱਤਾਧਾਰੀ ਰਾਜਨੀਤਿਕ ਪਾਰਟੀਆਂ ਸੁੱਤੀਆਂ ਪਈਆਂ ਹਨ ਅਤੇ ਲੋਕਾਂ ਨੂੰ ਕੋਈ ਦਿਸ਼ਾ ਨਹੀਂ ਦੇ ਰਹੀਆਂ ਜਦਕਿ ਕੇਂਦਰ ਸਰਕਾਰ ਅਤੇ ਗੋਦੀ ਮੀਡੀਆ ਪੱਬਾਂ ਭਾਰ ਹੋ ਕੇ ਨਵੇਂ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਵਿੱਚ ਲੱਗੇ ਹੋਏ ਹਨ | ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਸਿਆਸੀ ਆਗੂ ਅੱਜ ਪੰਜਾਬ ਅੰਦਰ ਨਹੀਂ ਹੈ | ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਅਨੁਸਾਰ ਸੂਬਿਆਂ ਨੂੰ 40 ਫੀਸਦੀ ਬਜਟ ਦਾ ਹਿੱਸਾ ਦੇਣਾ ਪੈਣਾ ਹੈ ਜੋ ਕਿ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ | ਪੰਜਾਬ ਅੰਦਰ ਇਸ ਸਾਲ 1350 ਕਰੋੜ ਰੁਪਏ ਦਾ ਮਨਰੇਗਾ ਦਾ ਬਜਟ ਹੈ | ਸਾਲ ਖਤਮ ਹੋਣ ਵਾਲਾ ਹੈ ਪਰ ਪੰਜਾਬ ਸਰਕਾਰ ਆਪਣੇ ਹਿੱਸੇ ਦਾ ਕੋਈ ਪੈਸਾ ਇਸ ਬਜਟ ਵਿੱਚ ਜਮ੍ਹਾਂ ਨਹੀਂ ਕਰਵਾ ਸਕੀ ਤਾਂ ਫਿਰ 40 ਫੀਸਦੀ ਹਿੱਸਾ ਕਿੱਥੋਂ ਦੇਵੇਗੀ | ਸਾਫ ਜਾਹਰ ਹੈ ਕਿ ਪੰਜਾਬ ਅੰਦਰ ਮਜ਼ਦੂਰਾਂ ਦੇ ਕੰਮ ਦਾ ਅਧਿਕਾਰ ਮਨਰੇਗਾ ਦੇ ਖਤਮ ਹੋਣ ਨਾਲ ਖਤਮ ਹੋ ਜਾਵੇਗਾ ਅਤੇ ਪੰਜਾਬ ਦੇ 10 ਲੱਖ ਕਿਰਤੀ ਪਰਿਵਾਰ ਬੇਰੁਜਗਾਰ ਹੋ ਜਾਣਗੇ | ਪ੍ਰਧਾਨ ਸ਼ਿੰਦਾ ਰੈਲਮਾਜਰਾ ਨੇ ਕਿਹਾ ਕਿ ਮਜ਼ਦੂਰ ਇਕੱਲੇ ਇਸ ਵੱਡੇ ਹਮਲੇ ਦਾ ਮੁਕਾਬਲਾ ਨਹੀਂ ਕਰ ਸਕਣਗੇ ਇਸ ਲਈ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਇੱਕ ਵਿਸ਼ਾਲ ਮੋਰਚਾ ਬਣਾਉਣਾ ਪਵੇਗਾ | ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹੁਣ ਇੱਕ ਵਾਰ ਫਿਰ ਪਰਖ ਦੀ ਘੜੀ ਆਣ ਖਲੋਤੀ ਹੈ ਅਤੇ ਸਭ ਇਨਸਾਫ ਪਸੰਦ ਲੋਕਾਂ ਨੂੰ ਇੱਕ ਮੰਚ 'ਤੇ ਖੜ੍ਹੇ ਹੋ ਕੇ ਕਾਰਪੋਰੇਟ ਵੱਲੋਂ ਕੀਤੇ ਜਾ ਰਹੇ ਤਾਬੜਤੋੜ ਹਮਲਿਆਂ ਦਾ ਮੁਕਾਬਲਾ ਕਰਨਾ ਹੋਵੇਗਾ ਅਤੇ ਲਾਜ਼ਮੀ ਹੈ ਕਿ ਜਿੱਤ ਲੋਕਾਂ ਦੀ ਹੋਵੇਗੀ | ਇਸ ਮੌਕੇ ਜਸਵਿੰਦਰ ਸਿੰਘ ਭਾਟੀਆ, ਰਜਿੰਦਰ ਸਿੰਘ ਕਟਾਰੀਆ, ਮਾਸਟਰ ਪਿਆਰਾ ਸਿੰਘ, ਬਲਦੇਵ ਰਾਜ ਭੋਲੇਵਾਲ, ਹਰਬੰਸ ਲਾਲ ਟੌਂਸਾ, ਤੇਲੂ ਰਾਮ ਭੋਲੇਵਾਲ, ਮੱਖਣ ਰਾਮ, ਜਗਤਾਰ ਖਾਨ, ਦਲੀਪ ਘਈ, ਨੇਤਰ ਕੁਮਾਰ, ਦਰਸ਼ਨ ਲਾਲ, ਅਨੀਤਾ ਦੇਵੀ, ਸੰਜੀਵ ਕੁਮਾਰ, ਰਵੀ ਸ਼ੰਕਰ, ਗੁਲਾਬ ਸਿੰਘ ਰਾਣਾ, ਚੰਦਰ ਸ਼ੇਖਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਰਾਹੋਂ ਤੋਂ ਮਾਛੀਵਾੜਾ ਸਾਹਿਬ ਤੱਕ ਪੈਦਲ ਯਾਤਰਾ ਡਾ. ਨਛੱਤਰ ਪਾਲ ਵਲੋਂ ਕਰਵਾਈ ਆਰੰਭ <br/>
Ad Position 24
No active advertisement