ਘੁੰਮਣਾਂ, 26 ਦਸੰਬਰ (ਮਹਿੰਦਰਪਾਲ ਸਿੰਘ)-ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਪਿੰਡ ਘੁੰਮਣਾਂ 'ਚ ਘੁੰਮਣ ਤੇ ਚੇਤਾ ਵਾਸੀਆਂ ਨੇ ਰਲ ਕੇ ਦੁੱਧ ਦੇ ਲੰਗਰ ਲਗਾਏ ਨਾਲ ਹੀ ਮੋਤੀ ਰਾਮ ਮਹਿਰਾ ਨੂੰ ਸੰਗਤਾਂ ਨੇ ਯਾਦ ਕੀਤਾ | ਇਸ ਮੌਕੇ 'ਤੇ ਯੋਗੇਸ਼ ਕੁਮਾਰ ਬਿੱਟੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਿਮਲਾ ਦੇਵੀ, ਸੁਰਜੀਤ ਲਾਲ, ਕਮਲਜੀਤ ਬੰਗਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਦੀਪ ਸਿੰਘ ਚੇਤਾ, ਹਰਜੋਤ ਜੋਤਾ, ਧਰਮਪਾਲ, ਹਰੀਸ਼ ਲਾਲ ਵਿਰਦੀ, ਸ਼ਸ਼ੀ ਅਰੋੜਾ, ਡਾ. ਲਖਵਿੰਦਰ ਸਿੰਘ, ਲਵਲੀ, ਬੱਬੂ, ਬਿਟੂ ਕਰਿਆਨਾ ਸਟੋਰ, ਕਾਲਾ, ਵਿਰਕ ਤੇ ਹੋਰ ਸੇਵਾਦਾਰ ਸੇਵਾ ਕਰਕੇ ਦੁੱਧ ਦਾ ਲੰਗਰ ਵਰਤਾ ਰਹੇ ਸਨ |