09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਧਾਰਮਿਕ ਸਮਾਗਮ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ 'ਚ ਸਹਾਈ ਸਿੱਧ ਹੁੰਦੇ ਨੇ-ਰਾਜੂ ਖੰਨਾ

Ad Position 21
No active advertisement
ਅਜੀਤ ਡੈਸਕ 01-06-2025
ਅਮਲੋਹ, 31 ਮਈ (ਕੇਵਲ ਸਿੰਘ)-ਧਾਰਮਿਕ ਸਮਾਗਮ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਹਾਈ ਹੀ ਨਹੀਂ ਹੁੰਦੇ ਸਗੋਂ ਨੌਜਵਾਨ ਪੀੜ੍ਹੀ ਲਈ ਪੇ੍ਰਰਨਾ ਸਰੋਤ ਵੀ ਬਣਦੇ ਹਨ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਿੰਡ ਕਲਾਲਮਾਜਰਾ ਵਿਖੇ ਪੀਰ ਦੀ ਦਰਗਾਹ 'ਤੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਹਰ ਗ੍ਰਾਮ ਪੰਚਾਇਤ, ਯੂਥ ਕਲੱਬਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਪਿੰਡ-ਪਿੰਡ ਧਾਰਮਿਕ ਸਮਾਗਮ ਕਰਕੇ ਇਕ ਲੋਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਤਾਂ ਜੋ ਜਿਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਕੀਤਾ ਜਾ ਸਕੇ ਉਥੇ ਹੀ ਧਾਰਮਿਕ ਵਿਰਤੀ ਦੇ ਹਾਣੀ ਵੀ ਹਰ ਨੌਜਵਾਨ ਨੂੰ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਅੱਜ ਲੋੜਵੰਦਾਂ ਦੀ ਸਹਾਇਤਾ ਲਈ ਸਾਨੂੰ ਹੰਭਲਾ ਮਾਰਨ ਦੀ ਲੋੜ ਹੈ | ਇਸ ਮੌਕੇ ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਅਵਿੰਦਰ ਸਿੰਘ, ਕਸ਼ਮੀਰਾ ਸੋਨੀ ਕਲਾਲਮਾਜਰਾ, ਨਾਜ਼ਰ ਸਿੰਘ, ਐਸ.ਓ.ਆਈ. ਦੇ ਜ਼ੋਨਲ ਪ੍ਰਧਾਨ ਗੁਰਕੀਰਤ ਸਿੰਘ ਪਨਾਗ, ਸੁਦੀਕ ਮੁਹੰਮਦ, ਸਲੀਮ ਮੁਹੰਮਦ, ਆਸਿਫ਼ ਅਲੀ, ਦਿਲਸ਼ਾਦ ਮੁਹੰਮਦ, ਸ਼ਮਸ਼ਾਦ ਮੁਹੰਮਦ, ਸਾਹਿਬਦੀਨ, ਰਮਜ਼ਾਨ ਮੁਹੰਮਦ, ਸਾਹਿਲ ਮੁਹੰਮਦ, ਆਰਸਿਫ ਅਲੀ, ਸ਼ਹਿਜ਼ਾਦਦੀਨ, ਸੋਹਿਲ ਖਾਨ, ਮੁਹੰਮਦ ਜਮੀਲ, ਨਾਸਿਰਦੀਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਐਮ. ਜੀ. ਅਸ਼ੋਕਾ ਕੰਨਿਆ ਸਕੂਲ 'ਚ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ 32 ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ
Ad Position 24