ਮੰਡੀ ਗੋਬਿੰਦਗੜ੍ਹ, 31 ਮਈ (ਇਕਬਾਲ ਸੰਧੂ)-ਸਰਕਾਰੀ ਹਾਈ ਸਮਾਰਟ ਸਕੂਲ ਡਡਹੇੜੀ ਵਿਖੇ ਅਧਿਆਪਕ-ਮਾਪੇ ਮਿਲਣੀ ਹੋਈ | ਇਸ ਮੌਕੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ, ਸਿਹਤ, ਛੁੱਟੀਆਂ ਦੇ ਕੰਮ, ਜੁਲਾਈ ਵਿਚ ਹੋਣ ਵਾਲੀ ਪ੍ਰੀਖਿਆ ਸਬੰਧੀ ਸੂਚਿਤ ਕੀਤਾ ਗਿਆ | ਇਸ ਮੌਕੇ ਨੋ ਤੰਬਾਕੂ ਦਿਵਸ ਅਤੇ ਨੋ ਪਲਾਸਟਿਕ ਦਿਵਸ ਵੀ ਮਨਾਇਆ ਗਿਆ | ਸਕੂਲ ਮੁਖੀ ਸਰਿਤਾ ਸਿੰਗਲਾ ਵਲੋਂ ਵਿਦਿਆਰਥੀਆਂ ਨੂੰ ਤੰਬਾਕੂ ਖਾਣ ਦੇ ਨੁਕਸਾਨ ਦੱਸੇ ਗਏ | ਜਦਕਿ ਚਰਨਜੀਤ ਸਿੰਘ ਨੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਯਤਨ ਕਰਨ ਬਾਰੇ ਪ੍ਰੇਰਿਤ ਕੀਤਾ | ਗਾਈਡੈਂਸ ਐਂਡ ਕਾਊਾਸਲਿੰਗ ਵਿਭਾਗ ਦੇ ਨੋਡਲ ਇੰਚਾਰਜ ਰਜਨੀ ਵਲੋਂ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਤੰਬਾਕੂ ਦੇ ਖ਼ਿਲਾਫ਼ ਸਹੁੰ ਚੁਕਾਈ ਗਈ | ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਊਾਸਲਰ ਦੀਪਕ ਕੁਮਾਰ ਨੇ ਵਿਦਿਆਰਥੀਆਂ ਦੀਆਂ ਪੇਂਟਿੰਗ ਦੇਖੀਆਂ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ | ਈਕੋ ਕਲੱਬ ਦੇ ਇੰਚਾਰਜ ਨੀਤਾ ਦੇਵੀ ਦੁਆਰਾ ਵਾਤਾਵਰਨ ਨੂੰ ਸਵੱਛ ਰੱਖਣ ਦੇ ਲਈ ਪਲਾਂਟੇਸ਼ਨ ਡਰਾਈਵ ਚਲਾਈ ਗਈ | ਅਮਨਦੀਪ ਵਸ਼ਿਸ਼ਟ ਐਮ.ਡੀ.ਐਮ. ਇੰਚਾਰਜ ਵਲੋਂ ਸਕੂਲ ਵਿਚ ਸਥਾਪਿਤ ਪੋਸ਼ਣ-ਵਾਟਿਕਾ ਵਿਚ ਹੋਰ ਸਬਜ਼ੀਆਂ ਤੇ ਮੈਡੀਕਲ ਹਰਬਸ ਵੀ ਲਗਵਾਈਆਂ | ਬੈਗਲੈਸ ਐਕਟੀਵਿਟੀ ਦੇ ਤਹਿਤ ਬਲਰਾਜ ਸਿੰਘ ਤੇ ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਅਪਣਾਉਣ ਦੀ ਸਲਾਹ ਦਿੱਤੀ | ਸਮਰ ਕੈਂਪ ਦੇ ਤਹਿਤ ਸਮੂਹ ਅਧਿਆਪਕਾਂ ਨੇ ਪੰਜਵੇਂ ਦਿਨ ਦੀਆਂ ਕਿਰਿਆਵਾਂ ਅਤੇ ਬੈਗਲੈਸ ਦਿਵਸ ਦੀਆਂ ਵਿਸ਼ੇਸ਼ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਸਕੂਲ ਮੁਖੀ ਸਰਿਤਾ ਸਿੰਗਲਾ ਨੇ ਦੱਸਿਆ ਕਿ ਵਿਭਾਗ ਵਲੋਂ ਚਲਾਏ ਮਿਸ਼ਨ ਨੂੰ ਵਿਦਿਆਰਥੀਆਂ ਦੀ ਤਰੱਕੀ ਦੇ ਲਈ ਲਾਹੇਵੰਦ ਦੱਸਿਆ ਗਿਆ |