10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਸੂਬਾਈ ਮੀਟਿੰਗ

Ad Position 21
No active advertisement
ਅਜੀਤ ਡੈਸਕ 01-06-2025
ਫ਼ਤਹਿਗੜ੍ਹ ਸਾਹਿਬ, 31 ਮਈ (ਬਲਜਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਸੂਬਾਈ ਮੀਟਿੰਗ ਅੱਜ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਊਸ਼ਾ ਰਾਣੀ ਨੇ ਕਿਹਾ ਕਿ ਅੱਜ ਦੇਸ਼ ਭਰ ਵਿਚ ਪੋਸ਼ਣ ਟਰੈਕ ਦੇ ਨਾਂਅ 'ਤੇ ਆਂਗਣਵਾੜੀ ਵਰਕਰਾਂ, ਹੈਲਪਰਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਨਾਲ ਹੀ ਲਾਭਪਾਤਰੀਆਂ ਨੂੰ ਵੀ ਲਾਭ ਤੋਂ ਵਾਂਝੇ ਕਰਨ ਦੇ ਉਪਰਾਲੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤੇ ਚੱਲਦੇ ਹੋਏ ਸਮਾਜਿਕ ਸਹੂਲਤਾਂ ਚੋਰ ਮੋਰੀ ਰਾਹੀਂ ਖ਼ਤਮ ਕਰਨਾ ਚਾਹੁੰਦੀ ਹੈ, ਸੰਵਿਧਾਨਿਕ ਜ਼ਿੰਮੇਵਾਰੀ ਅਨੁਸਾਰ ਔਰਤ ਸੁਰੱਖਿਆ ਅਤੇ ਬਾਲ ਵਿਕਾਸ ਦੇ ਕਾਰਜਾਂ ਤੋਂ ਭੱਜ ਰਹੀ ਹੈ, ਪੋਸ਼ਣ ਟਰੈਕ ਦੇ ਨਾਂਅ ਤੇ ਕੀਤੀ ਜਾ ਰਹੀ ਟਰੈਕਿੰਗ ਅਸਲ ਵਿਚ ਲਾਭਪਾਤਰੀਆਂ ਨੂੰ ਲਾਭ ਤੋਂ ਵਾਂਝਾ ਕਰਨ ਦੀ ਹੀ ਨੀਤੀ ਹੈ ਕਿਉਂਕਿ 80 ਫ਼ੀਸਦੀ ਲਾਭਪਾਤਰੀਆਂ ਕੋਲ ਮੋਬਾਈਲ ਨਹੀਂ ਹੈ ਅਤੇ ਆਂਗਣਵਾੜੀ ਕੇਂਦਰਾਂ ਨਾਲ ਸਲੱਮ ਏਰੀਏ ਦੇ ਗ਼ਰੀਬ ਮਜ਼ਦੂਰਾਂ ਦੇ ਬੱਚੇ ਜੁੜੇ ਹੋਏ ਹਨ | ਇਸ ਮੌਕੇ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੋਲ੍ਹਣ ਵਾਸਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਲੁਧਿਆਣਾ ਜ਼ਿਮਨੀ ਚੋਣ ਵਿਚ ਆਪਣੇ ਹੱਕਾਂ ਦੀ ਆਵਾਜ਼ ਉਠਾਈ ਜਾਵੇਗੀ ਅਤੇ ਜ਼ਿਮਨੀ ਹਲਕੇ ਵਿਚ ਝੰਡਾ ਮਾਰਚ ਕੀਤਾ ਜਾਵੇਗਾ ਜਿਸ ਦੀ ਤਿਆਰੀ ਲਈ 1 ਜੂਨ ਨੂੰ ਲੁਧਿਆਣਾ ਵਿਖੇ ਜਨਰਲ ਬਾਡੀ ਦੀ ਮੀਟਿੰਗ ਕਰਕੇ ਹੇਠਲੇ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਮੀਟਿੰਗ ਵਿਚ ਸਕੱਤਰ ਅੰਮਿ੍ਤਪਾਲ ਕੌਰ, ਮੀਤ ਪ੍ਰਧਾਨ ਕਿ੍ਸ਼ਨਾ ਕੁਮਾਰੀ, ਗੁਰਮੇਲ ਕੌਰ ਮਲੇਰਕੋਟਲਾ, ਗੁਰਮੀਤ ਕੌਰ ਫ਼ਤਹਿਗੜ੍ਹ ਸਾਹਿਬ, ਬਲਜੀਤ ਕੌਰ ਨਵਾਂਸ਼ਹਿਰ, ਜੁਆਇੰਟ ਸਕੱਤਰ ਗੁਰਦੀਪ ਕੌਰ ਮੋਹਾਲੀ, ਸਕੱਤਰ ਗੁਰਬਖ਼ਸ਼ ਕੌਰ ਹੁਸ਼ਿਆਰਪੁਰ, ਸੁਰਜੀਤ ਕੌਰ ਲੁਧਿਆਣਾ, ਭਿੰਦਰ ਕੌਰ ਗੋਸਲ, ਨਿਰਲੇਪ ਕੌਰ ਜਲੰਧਰ, ਰਣਜੀਤ ਕੌਰ ਬਰੇਟਾ, ਸਤਵੰਤ ਕੌਰ ਨਡਾਲਾ ਅਤੇ ਜਸਵਿੰਦਰ ਕੌਰ ਸੰਗਰੂਰ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਨੇ ਨੌਗਾਵਾਂ 'ਚ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਜਥੇ. ਰਿਆ ਨੇ ਗੁਰਦੁਆਰਾ ਭਗਤ ਰਵਿਦਾਸ ਜੀ ਪ੍ਰਬੰਧਕ ਕਮੇਟੀ ਰਾਣਵਾਂ ਨੂੰ ਬਰਤਨ ਸੌਂਪੇ
Ad Position 24