10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਚੰਡੀਗੜ੍ਹ ਬਰਡਜ਼ ਕਲੱਬ ਦੇ ਨਾਲ ਸਾਂਝਦਾਰੀ 'ਚ 'ਕੋਰਡੀਆ ਬਰਡਜ਼ ਕਲੱਬ' ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 01-06-2025
ਸੰਘੋਲ, 31 ਮਈ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਨੇ ਪ੍ਰਕਿਰਤੀ ਸੰਭਾਲ ਅਤੇ ਸਿੱਖਿਆ ਲਈ ਮਸ਼ਹੂਰ ਚੰਡੀਗੜ• ਬਰਡਜ਼ ਕਲੱਬ ਦੇ ਨਾਲ ਮਿਲ ਕੇ 'ਕੋਰਡੀਆ ਬਰਡਜ਼ ਕਲੱਬ' (ਬਬਲੀ ਬਰਡਰਜ਼) ਦੀ ਸ਼ੁਰੂਆਤ ਕੀਤੀ ਹੈ | ਇਸ ਦੇ ਉਦਘਾਟਨ ਸਮਾਰੋਹ ਵਿਚ ਵਿਦਵਾਨਾਂ, ਵਾਤਾਵਰਨ ਪ੍ਰੇਮੀ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ | ਇਹ ਪਹਿਲ ਚੇਅਰਮੈਨ ਲਾਰਡ ਦਲਜੀਤ ਸਿੰਘ ਰਾਣਾ ਅਤੇ ਕਾਰਜਕਾਰੀ ਡਾਇਰੈਕਟਰ ਡਾ. ਉਰਮਿਲ ਵਰਮਾ ਦੀ ਦੂਰਅੰਦੇਸ਼ੀ ਅਤੇ ਦਿਸ਼ਾ ਨਿਰਦੇਸ਼ ਹੇਠ ਸ਼ੁਰੂ ਕੀਤੀ ਗਈ ਹੈ | ਚੰਡੀਗੜ੍ਹ ਬਰਡਜ਼ ਕਲੱਬ ਵਲੋਂ ਸਮਾਰੋਹ ਵਿਚ ਸ਼ਮੂਲੀਅਤ ਕਰਨ ਵਾਲੇ ਖ਼ਾਸ ਮਹਿਮਾਨਾਂ ਵਿਚ ਰੀਮਾ ਢਿੱਲੋਂ (ਪ੍ਰਧਾਨ), ਮਿਤਿੰਦਰਪਾਲ ਸਿੰਘ ਸੇਖੋਂ (ਸਾਬਕਾ ਪ੍ਰਧਾਨ), ਅਮਨਦੀਪ ਸਿੰਘ ਚੰਨਾ (ਸੈਕਟਰੀ) ਅਤੇ ਕਮਲੇਸ਼ ਸ਼ਰਮਾ (ਆਈ.ਐਫ.ਐਸ) ਭਾਰਤ ਦੇ ਸਾਬਕਾ ਹਾਈ ਕਮਿਸ਼ਨਰ (ਯੂ.ਕੇ) ਅਤੇ ਕਾਮਨਵੈਲਥ ਦੇ ਸਾਬਕਾ ਸਕੱਤਰ ਜਨਰਲ ਸ਼ਾਮਿਲ ਸਨ | ਉਨਾਂ ਦੀ ਹਾਜ਼ਰੀ ਵਿਚ ਇਸ ਕਲੱਬ ਦੀ ਸਥਾਪਨਾ ਦਾ ਫ਼ੈਸਲਾ ਲਿਆ ਗਿਆ | ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਇਸ ਸਮਾਰੋਹ ਦੀ ਸਫਲਤਾ ਵਿਚ ਡਾ. ਰਵੀ ਪ੍ਰਕਾਸ਼ ਮਿਸ਼ਰਾ (ਹੈੱਡ ਅਕੈਡਮਿਕ, ਮੋਨਿਸ਼ ਚੱਢਾ (ਸੀਨੀਅਰ ਅਕਾਊਾਟਸ ਅਫ਼ਸਰ), ਡਾ. ਰਜਨੀ ਗੌਰ (ਅਧੀਨ ਪਿ੍ੰਸੀਪਲ), ਡਾ. ਹਰਜਿੰਦਰ ਸਿੰਘ, ਰਚਨਾ ਕੌੜਾ, ਐੱਸ.ਐੱਸ. ਬਰਾੜ (ਪਿ੍ੰਸੀਪਲ), ਗੀਤਿਕਾ (ਗਤੀਵਿਧੀ ਇੰਚਾਰਜ ਊਮਾ ਰਾਣਾ ਪਬਲਿਕ ਸਕੂਲ) ਸ਼ਾਮਿਲ ਸਨ | ਕੋਰਡੀਆ ਬਰਡਜ਼ ਕਲੱਬ (ਬਬਲੀ ਬਰਡਰਜ਼) ਦਾ ਉਦੇਸ਼ ਵਿਦਿਆਰਥੀਆਂ ਅਤੇ ਸਮਾਜ ਵਿਚ ਪੰਛੀਆਂ ਪ੍ਰਤੀ ਰੁਚੀ, ਪ੍ਰਕਿਰਤੀ ਪ੍ਰੇਮ ਜਾਗਰੂਕਤਾ ਨੂੰ ਵਧਾਉਣਾ ਹੈ | ਸਮਾਰੋਹ ਦੌਰਾਨ ਭਵਿੱਖੀ ਯੋਜਨਾਵਾਂ ਦੀ ਰੂਪ ਰੇਖਾ ਪੇਸ਼ ਕੀਤੀ ਗਈ ਅਤੇ ਪ੍ਰਕਿਰਤੀ ਸੁਰੱਖਿਆ ਲਈ ਇਕ ਸੁਰ ਹੋ ਕੇ ਕਾਰਜ ਕਰਨ ਦਾ ਸੰਕਲਪ ਲਿਆ ਗਿਆ | ਚੇਅਰਮੈਨ ਲਾਰਡ ਦਲਜੀਤ ਰਾਣਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨਾ ਆਧੁਨਿਕ ਸਿੱਖਿਆ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ | ਕਾਰਜਕਾਰੀ ਡਾਇਰੈਕਟਰ ਡਾ. ਉਰਮਿਲ ਵਰਮਾ ਨੇ ਕਿਹਾ ਕਿ ਇਹ ਸਾਂਝਦਾਰੀ ਵਿਦਿਆਰਥੀਆਂ ਨੂੰ ਪ੍ਰਕਿਰਤੀ ਪ੍ਰਤੀ ਜ਼ਿੰਮੇਵਾਰ ਬਣਾਉਣ ਵੱਲ ਇਕ ਅਹਿਮ ਕਦਮ ਹੈ |
Ad Position 22
No active advertisement
ਪਿਛਲੀ ਖ਼ਬਰ 15 ਮੋਬਾਈਲ ਤੇ ਜਰਦੇ ਦੀਆਂ ਪੁੜੀਆਂ ਪਟਿਆਲਾ ਜੇਲ੍ਹ 'ਚੋਂ ਬਰਾਮਦ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਸ਼ਹੀਦੀ ਪੁਰਬ ਨੂੰ ਸਮਰਪਿਤ ਜਾਗਿ੍ਤੀ ਸੰਮੇਲਨ ਅੱਜ
Ad Position 24