ਫ਼ਤਹਿਗੜ੍ਹ ਸਾਹਿਬ, 2 ਜੂਨ (ਮਨਪ੍ਰੀਤ ਸਿੰਘ)-ਥਾਣਾ ਸਰਹਿੰਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸਰਹਿੰਦ ਦੀ ਪੁਲਿਸ ਪਾਰਟੀ ਵਲੋਂ ਦੌਰਾਨੇ ਗਸ਼ਤ ਪਿੰਡ ਤਰਖਾਣ ਮਾਜਰਾ ਨਹਿਰ 'ਤੇ ਇਕ ਮੋਟਰਸਾਈਕਲ ਪੀ. ਬੀ. 23 ਏ.ਏ.1076 'ਤੇ ਬੈਠੇ 2 ਨੌਜਵਾਨਾਂ ਨੂੰ ਰੋਕਿਆ ਤਾਂ ਉਕਤ ਨੌਜਵਾਨਾਂ ਵਲੋਂ ਪੁਲਿਸ ਪਾਰਟੀ ਨੂੰ ਵੇਖ ਇਕ ਮੋਮੀ ਕਾਗ਼ਜ਼ ਦਾ ਲਿਫ਼ਾਫ਼ਾ ਨਹਿਰ 'ਚ ਸੁੱਟਿਆ ਗਿਆ, ਜੋ ਕਿ ਨਹਿਰ ਦੀ ਪਟੜੀ 'ਤੇ ਡਿਗ ਗਿਆ ਤੇ ਉਕਤ ਨੌਜਵਾਨ ਮੋਟਰਸਾਈਕਲ ਵਾਪਸ ਪਟੜੀ ਵੱਲ ਨੂੰ ਮੋੜਨ ਲੱਗੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵਲੋਂ ਰੋਕ ਕੇ ਉਕਤ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ ਤਾਂ ਉਕਤ ਲਿਫ਼ਾਫ਼ੇ 'ਚੋਂ ਕਥਿਤ 6 ਪੱਤੇ ਨਸ਼ੀਲੀਆਂ ਗੋਲੀਆਂ, ਜਿਨ੍ਹਾਂ 'ਚ ਹਰੇਕ ਪੱਤੇ 'ਚ 10 ਤੇ ਕੁੱਲ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਨੂੰ ਉਕਤ ਵਿਅਕਤੀਆਂ ਦੀ ਪਛਾਣ ਮਨਵੀਰ ਸਿੰਘ ਵਾਸੀ ਭੱਲਮਾਜਰਾ ਤੇ ਰਮਜਾਨ ਮੁਹੰਮਦ ਵਾਸੀ ਪਿੰਡ ਖੋਜੇਮਾਜਰਾ ਹਾਲ ਵਾਸੀ ਬ੍ਰਾਹਮਣ ਮਾਜਰਾ ਸਰਹਿੰਦ ਵਜੋਂ ਹੋਈ, ਜਿਨ੍ਹਾਂ 'ਤੇ ਥਾਣਾ ਸਰਹਿੰਦ ਪੁਲਿਸ ਨੇ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |