ਖਮਾਣੋਂ, 3 ਜੂਨ (ਜੋਗਿੰਦਰ ਪਾਲ)-ਆਂਗਣਵਾੜੀ ਵਰਕਰ ਹਰਸਿਮਰਨਜੀਤ ਕੌਰ ਪਿੰਡ ਮਹੇਸ਼ਪੁਰਾ ਨੇ ਸਰਬ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਵਿਚ ਸ਼ਮੂਲੀਅਤ ਕੀਤੀ ਅਤੇ ਯੂਨੀਅਨ ਦੀ ਸੂਬਾ ਪ੍ਰਧਾਨ ਵਰਿੰਦਰਜੀਤ ਕੌਰ ਛੀਨਾ ਨੇ ਉਨ੍ਹਾਂ ਦਾ ਯੂਨੀਅਨ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਇਹੋ ਜਿਹੇ ਪੜ੍ਹੇ ਲਿਖੇ ਅਤੇ ਅਣਥੱਕ ਵਰਕਰਾਂ ਦੇ ਯੂਨੀਅਨ ਵਿਚ ਸ਼ਾਮਿਲ ਹੋਣ ਨਾਲ ਯੂਨੀਅਨ ਹੋਰ ਮਜ਼ਬੂਤ ਹੋਵੇਗੀ | ਹਰਸਿਮਰਨਜੀਤ ਕੌਰ ਮਹੇਸ਼ਪੁਰਾ ਨੇ ਕਿਹਾ ਕਿ ਉਹ ਇਸ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਯਤਨ ਕਰਨਗੇ | ਇਸ ਮੌਕੇ ਹਰਪ੍ਰੀਤ ਕੌਰ ਕੈਸ਼ੀਅਰ, ਹਰਪ੍ਰੀਤ ਕੌਰ ਸਿੰਘਪੁਰਾ, ਪ੍ਰਧਾਨ ਸੋਨੀਆ ਅਤੇ ਕੁਲਦੀਪ ਕੌਰ ਹਾਜ਼ਰ ਸਨ |