19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਨਾਹਰ ਸ਼ੂਗਰ ਮਿੱਲ ਵਲੋਂ ਅੱਸੂ ਕੱਤਕ ਲਈ ਗੰਨੇ ਦੀ ਬਿਜਾਈ ਸੰਬੰਧੀ ਅਹਿਮ ਮੀਟਿੰਗ <br/>

Ad Position 21
No active advertisement
ਸ਼ੂਗਰ ਮਿੱਲ ਦੇ ਅਧਿਕਾਰੀ ਕਿਸਾਨਾਂ ਨਾਲ ਮੀਟਿੰਗ ਦੌਰਾਨ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 04-09-2025
ਫ਼ਤਿਹਗੜ੍ਹ ਸਾਹਿਬ, 3 ਸਤੰਬਰ (ਮਨਪ੍ਰੀਤ ਸਿੰਘ)-ਨਾਹਰ ਖੰਡ ਮਿੱਲ ਅਮਲੋਹ ਵਲੋਂ ਸਰਹਿੰਦ ਡਵੀਜ਼ਨ ਦੇ ਪਿੰਡ ਧੀਰਪੁਰ ਵਿਖੇ ਅੱਸੂ ਕੱਤਕ ਦੇ ਮਹੀਨੇ ਗੰਨੇ ਦੀ ਬਿਜਾਈ ਸਬੰਧੀ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਮਿੱਲ ਵਲੋਂ ਵੀ.ਪੀ.ਕੇਨ ਸੁਧੀਰ ਕੁਮਾਰ, ਮੈਨੇਜਰ ਰਾਮਵੀਰ ਰਾਣਾ, ਮੈਨੇਜਰ ਅਨੁਜ ਕੁਮਾਰ ਮਲਿਕ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੁਧੀਰ ਕੁਮਾਰ ਵਲੋਂ ਪਿੰਡ ਧੀਰਪੁਰ ਅਤੇ ਰੰਧਾਵਾ ਦੇ ਕਿਸਾਨਾਂ ਨੂੰ ਗੰਨੇ ਦੀਆ ਨਵੀਆਂ ਕਿਸਮਾਂ ਤੇ ਗੰਨੇ ਨੂੰ ਟਰੈਂਚ ਵਿਧੀ ਰਾਹੀਂ ਬਿਜਾਈ ਅਤੇ ਗੰਨੇ ਦੀਆ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣੂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਇਸ ਰੁੱਤ ਵਿਚ ਬੀਜੇ ਗੰਨੇ ਦਾ ਝਾੜ ਜ਼ਿਆਦਾ ਹੁੰਦਾ ਹੈ ਤੇ ਲੇਬਰ ਵੀ ਬਿਜਾਈ ਲਈ ਆਸਾਨੀ ਨਾਲ ਮਿਲ ਜਾਂਦੀ ਹੈ | ਇਸ ਤੋਂ ਇਲਾਵਾ ਗੰਨੇ ਵਿਚ ਅੰਤਰ ਫ਼ਸਲਾਂ ਦੀ ਬਿਜਾਈ ਜਿਵੇਂ ਲਸਣ, ਮਟਰ ਅਤੇ ਸਰ੍ਹੋਂ ਕਣਕ ਦੀਆਂ ਫ਼ਸਲਾਂ ਦੀ ਬਿਜਾਈ ਸਬੰਧੀ ਵੀ ਜਾਣਕਾਰੀ ਦਿੱਤੀ ਗਈ | ਜਿਸ ਨਾਲ ਕਿਸਾਨ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਨ | ਇਸ ਮੌਕੇ ਇੰਸਪੈਕਟਰ ਸੁਖਵੀਰ ਸਿੰਘ ਸੁਹਾਗਹੇੜੀ, ਸੁਪਰਵਾਈਜ਼ਰ ਗੁਰਦੀਪ ਸਿੰਘ ਰੁੜਕੀ, ਗੁਰਦੀਪ ਸਿੰਘ ਲੁਹਾਰ ਮਾਜਰਾ, ਸਰਪੰਚ ਮਨਧੀਰ ਸਿੰਘ ਧੀਰਪੁਰ, ਸਤਵਿੰਦਰ ਸਿੰਘ, ਅਮਰੀਕ ਸਿੰਘ ਰੰਧਾਵਾ, ਕੇਸਰ ਸਿੰਘ, ਗੁਰਜੀਤ ਸਿੰਘ, ਅਮਰੀਕ ਸਿੰਘ ਬੋਰਾਂ, ਸਰਪੰਚ ਗੁਰਪ੍ਰੀਤ ਸਿੰਘ ਬੋਰਾਂ, ਸੱਜਣ ਸਿੰਘ ਮੱਠੀ, ਕੁਲਦੀਪ ਸਿੰਘ, ਕਰਮ ਸਿੰਘ, ਗੁਰਮੁੱਖ ਸਿੰਘ, ਜਸਵੀਰ ਸਿੰਘ, ਪਰਮਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਹੇਜ ਲਈ ਤੰਗ ਕਰਨ ਦੇ ਦੋਸ਼ ਹੇਠ ਪਤੀ ਨਾਮਜ਼ਦ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਜ਼ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਲਈ ਮਾਲੀ ਸਹਾਇਤਾ ਦਿੱਤੀ <br/>
Ad Position 24