11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡਾ. ਧਰਮਵੀਰ ਗਾਂਧੀ ਤੇ ਹੈਰੀਮਾਨ ਵਲੋਂ ਹੜਾਂ ਵਾਲੇ ਪਿੰਡਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 05-09-2025
ਸਨੌਰ, 4 ਸਤੰਬਰ (ਮੋਹਣ ਸਿੰਘ ਭੱਟੀ)-ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਅਤੇ ਹਰਿੰਦਰਪਾਲ ਸਿੰਘ ਹੈਰੀਮਾਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਨੌਰ ਨੇ ਆਪਣੀ ਟੀਮ ਨਾਲ ਹਲਕਾ ਸਨੌਰ ਦੇ ਹੜ੍ਹਾਂ ਦੀ ਮਾਰ ਹੇਠਲੇ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਨੇ ਪਿੰਡ ਮਾੜੂ, ਅਰਨੌਲੀ ਅਤੇ ਪੁਰ ਮੰਡੀ ਵਿਖੇ ਟੁੱਟ ਰਹੇ ਬੰਨਾਂ ਦਾ ਮੌਕਾ ਦੇਖਿਆ ਤੇ ਖ਼ਾਸ ਤੌਰ 'ਤੇ ਪਿੰਡ ਸਿਰਕੱਪੜਾ ਵਿਖੇ ਘੱਗਰ ਦਰਿਆ ਉੱਤੇ ਬਣੇ ਪੁਲ ਦਾ ਨਿਰੀਖਣ ਕੀਤਾ ਜੋ ਕਿ ਟੁੱਟਣਾ ਸ਼ੁਰੂ ਹੋ ਗਿਆ ਹੈ | ਇਸ ਪੁਲ ਦੀ ਅਪਰੋਚ ਰੋਡ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਜਿਸ ਨਾਲ ਗੱਡੀਆਂ ਦੀ ਆਵਾਜਾਈ ਰੁਕ ਗਈ ਹੈ ਤੇ ਪਿੰਡ ਸਿਰਕੱਪੜਾ ਸਮੇਤ ਦਰਜਨ ਭਰ ਪਿੰਡ ਪ੍ਰਭਾਵਿਤ ਹੋਏ ਹਨ | ਹੈਰੀਮਾਨ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਵੀ ਇਸ ਪੁਲ ਨੂੰ ਨੁਕਸਾਨ ਪਹੁੰਚਿਆ ਸੀ ਪਰ 60 ਲੱਖ ਰੁਪਏ ਖਰਚ ਕੇ ਪੱਥਰਾਂ ਦੇ ਸਟੱਡ ਲਗਾ ਕੇ ਕੁਝ ਦਿਨਾ ਵਿਚ ਹੀ ਇਹ ਦੁਬਾਰਾ ਠੀਕ ਕਰਵਾਇਆ ਗਿਆ ਤੇ ਰਸਤਾ ਬਹਾਲ ਕਰ ਦਿੱਤਾ ਗਿਆ ਸੀ | ਡਾ. ਧਰਮਵੀਰ ਗਾਂਧੀ ਨੇ ਐਲਾਨ ਕੀਤਾ ਕਿ ਉਹ ਆਪਣੇ ਐਮ.ਪੀ. ਫੰਡ ਵਿਚੋਂ ਪਿੰਡ ਸਿਰਕੱਪੜਾ ਲਈ 5 ਲੱਖ ਰੁਪਏ ਦੇਣਗੇ | ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਮਾੜੂ, ਅਰਨੌਲੀ, ਹਡਾਣਾ ਅਤੇ ਪੁਰ ਮੰਡੀ ਵਿਖੇ ਟੁੱਟ ਰਹੇ ਬੰਨਾਂ ਦਾ ਪੱਕਾ ਪ੍ਰਬੰਧ ਕਰਨ ਅਤੇ ਮੀਰਾਂਪੁਰ ਚੋਅ ਦੀ ਸਫਾਈ ਦੇ ਮੁੱਦੇ ਨੂੰ ਸਰਕਾਰ ਕੋਲ ਜੋਰਦਾਰ ਢੰਗ ਨਾਲ ਉਠਾਉਣ ਦਾ ਭਰੋਸਾ ਦਵਾਇਆ | ਇਸ ਮੌਕੇ ਉਨ੍ਹਾਂ ਦੇ ਨਾਲ ਅਸ਼ਵਨੀ ਬੱਤਾ ਚੈਅਰਮੈਨ ਬਲਾਕ ਸੰਮਤੀ ਸਨੌਰ, ਮਹਿਕ ਗਰੇਵਾਲ ਡਾਇਰੈਕਟਰ ਪੰਜਾਬ ਕੋਆਪ੍ਰੇਟਿਵ, ਅਵਤਾਰ ਸਿੰਘ ਹਡਾਣਾ ਮੰਡਲ ਪ੍ਰਧਾਨ, ਅਮਰਪ੍ਰੀਤ ਸਿੰਘ ਹਨੀ ਮੰਡੀ, ਰਣਦੀਪ ਰਾਣਾ ਸਰਪੰਚ ਬੋਲੜ, ਬੂਟਾ ਸਿੰਘ ਨੂਰਖੇੜੀਆਂ ਪ੍ਰਧਾਨ ਬਲਾਕ ਕਿਸਾਨ ਕਾਂਗਰਸ, ਕਿ੍ਸ਼ਨ ਸਿੰਘ ਲਲੀਣਾ, ਬਲਵਿੰਦਰ ਸਿੰਘ ਬੋਲੜੀ, ਰਸ਼ਪਾਲ ਸਿੰਘ ਟਿਵਾਣਾ, ਬਲਜਿੰਦਰ ਸਿੰਘ ਸਰਪੰਚ ਮਾੜੂ, ਮੱਖਣ ਸਿੰਘ ਬੱਤੀ, ਦੇਵਿੰਦਰ ਸਿੰਘ, ਜਸਵਿੰਦਰ ਸਿੰਘ ਸਰਪੰਚ ਕਰਨਪੁਰ, ਬਹਾਦਰ ਸਿੰਘ ਸਿਰਕੱਪੜਾ, ਪੁਸ਼ਪਿੰਦਰ ਸਿੰਘ, ਹਰਿੰਦਰ ਸਿੰਘ, ਪ੍ਰੇਮ ਸਿੰਘ, ਜਾਗਰ ਸਿੰਘ ਸਿਰਕੱਪੜਾ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਖਾਲਸਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੇ ਸਥਾਈ ਹੱਲ ਤੇ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਬਚਾਉਣ ਦੇ ਮੁੱਦੇ 'ਤੇ ਸੈਮੀਨਾਰ ਭਲਕੇ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੇਵਾਮੁਕਤ ਡੀ.ਟੀ.ਓ. ਕਰਨ ਸਿੰਘ ਵਲੋਂ ਬਾਦਸ਼ਾਹਪੁਰ ਅਤੇ ਹਰਚੰਦਪੁਰਾ ਵਿਖੇ ਘੱ...
Ad Position 24