18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੰਤ ਰਾਮਪਾਲ ਦੇ ਅਵਤਾਰ ਦਿਵਸ ਮੌਕੇ 7 ਰਾਜਾਂ ਦੇ 12 ਸਤਲੋਕ ਆਸ਼ਰਮਾਂ 'ਚ ਹੋਣਗੇ ਮਹਾਂ ਸਮਾਗਮ

Ad Position 21
No active advertisement
ਅਜੀਤ ਡੈਸਕ 06-09-2025
ਖਮਾਣੋਂ, 5 ਸਤੰਬਰ (ਜੋਗਿੰਦਰ ਪਾਲ)-ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਅਵਤਾਰ ਦਿਵਸ ਮੌਕੇ ਨੇਪਾਲ ਸਮੇਤ ਭਾਰਤ ਦੇ ਸੱਤ ਰਾਜਾਂ ਦੇ ਇਕੱਠੇ 12 ਸਤਲੋਕ ਆਸ਼ਰਮਾਂ ਵਿਚ ਇੱਕੋ ਸਮੇਂ ਤਿੰਨ ਰੋਜ਼ਾ ਵਿਸ਼ਾਲ ਮਹਾਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ | ਪੰਜਾਬ ਵਿਚ ਸਤਲੋਕ ਆਸ਼ਰਮ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਸਤਲੋਕ ਆਸ਼ਰਮ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ | ਹਰਿਆਣਾ ਵਿਚ ਸੰਤ ਰਾਮਪਾਲ ਮਹਾਰਾਜ ਦੇ ਅਵਤਾਰ ਸਥਾਨ ਸਤਲੋਕ ਆਸ਼ਰਮ ਸ੍ਰੀ ਧਨਾਣਾ ਧਾਮ ਜ਼ਿਲ੍ਹਾ ਸੋਨੀਪਤ, ਸਤਲੋਕ ਆਸ਼ਰਮ ਕੁਰੂਕਸ਼ੇਤਰ, ਸਤਲੋਕ ਆਸ਼ਰਮ ਭਿਵਾਨੀ, ਰਾਜਸਥਾਨ ਦੇ ਸਤਲੋਕ ਆਸ਼ਰਮ ਸੋਜਤ, ਮੱਧ ਪ੍ਰਦੇਸ਼ ਵਿਚ ਸਤਲੋਕ ਆਸ਼ਰਮ ਇੰਦੌਰ ਅਤੇ ਬੈਤੂਲ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣਗੀਆਂ | ਸਾਰੇ ਹੀ ਸਤਲੋਕ ਆਸ਼ਰਮਾਂ ਵਿਚ 6 ਸਤੰਬਰ ਨੂੰ ਸੰਤ ਗ਼ਰੀਬ ਦਾਸ ਜੀ ਮਹਾਰਾਜ ਪਿੰਡ ਛੁਡਾਣੀ ਹਰਿਆਣਾ ਵਾਲਿਆਂ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ | ਸਮਾਗਮ ਦੇ ਦੂਸਰੇ ਦਿਨ 7 ਸਤੰਬਰ ਨੂੰ ਦੇਸ਼ ਭਰ ਵਿਚ ਦਹੇਜ ਫ਼ਜ਼ੂਲ ਖ਼ਰਚੀ ਅਤੇ ਅਡੰਬਰ ਰਹਿਤ ਵਿਆਹਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ 7 ਸਤੰਬਰ ਨੂੰ ਹੀ ਸਾਰੇ ਆਸ਼ਰਮਾਂ ਵਿਚ ਬਹੁਤ ਵੱਡੇ ਪੱਧਰ ਤੇ ਖ਼ੂਨ ਦਾਨ ਕੈਂਪ ਅਤੇ ਇਸੇ ਦਿਨ ਦੇਹ ਦਾਨ, ਨੇਤਰ ਦਾਨ, ਅੰਗ ਦਾਨ ਅਤੇ ਦੰਦਾਂ ਦੇ ਚੈੱਕਅੱਪ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ | 8 ਸਤੰਬਰ ਨੂੰ ਸੰਤ ਰਾਮਪਾਲ ਜੀ ਦੇ ਅਵਤਾਰ ਦਿਵਸ ਵਾਲੇ ਦਿਨ ਸਾਰੇ ਆਸ਼ਰਮਾਂ ਵਿਚ ਸਵੇਰੇ 9:15 ਵਜੇ ਸੰਤ ਗਰੀਬ ਦਾਸ ਜੀ ਮਹਾਰਾਜ ਦੀ ਅੰਮਿ੍ਤਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | ਤਿੰਨੇ ਦਿਨ ਸੰਤ ਰਾਮਪਾਲ ਜੀ ਮਹਾਰਾਜ ਵਰਚੂਅਲ ਤੌਰ 'ਤੇ ਪ੍ਰੋਜੈਕਟਰ ਰਾਹੀਂ ਸੰਗਤਾਂ ਨੂੰ ਸਾਰੇ ਪਵਿੱਤਰ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੇ ਆਧਾਰ ਤੇ ਸਤ ਗਿਆਨ ਦੇ ਅੰਮਿ੍ਤ ਵਚਨਾਂ ਨਾਲ ਨਿਹਾਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਕੁਲਦੀਪ ਸਿੱਧੂਪੁਰ ਨੇ ਘੱਗਰ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਨਵੀਆਂ ਨਿਯੁਕਤੀਆਂ ਨਾਲ ਪਾਰਟੀ ਬੂਥ ਪੱਧਰ 'ਤੇ ਮਜ਼ਬੂਤ ਹੋਵੇਗੀ-ਧਾਲੀਵਾਲ, ਕੁੰਭੜਾ,...
Ad Position 24