ਪਟਿਆਲਾ, 6 ਸਤੰਬਰ (ਅ.ਸ. ਆਹਲੂਵਾਲੀਆ)-ਥਾਣਾ ਪਸਿਆਣਾ ਵਿਚ ਰਮੇਸ਼ ਕੁਮਾਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਸੂਲਰ ਚੌਂਕ ਵਿਖੇ ਪਟਿਆਲਾ ਲੈਂਡ ਪ੍ਰਾਪਰਟੀ ਤੇ ਫਾਈਨਾਂਸ ਕੰਪਨੀ ਨਾਮ ਦੀ ਕੰਪਨੀ ਚਲਾ ਰਹੇ ਵਿਅਕਤੀ ਵਲੋਂ ਉਸ ਨੂੰ ਲਗਾਈ ਗਈ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ 25 ਲੱਗ ਰੁਪਏ ਲੈ ਲਏ ਗਏ ਪਰ ਬਾਅਦ ਵਿਚ ਨਾ ਰਕਮ ਦੁੱਗਣੀ ਕੀਤੀ ਨਾ ਹੀ ਉਹ ਦਿੱਤੀ ਗਈ ਰਕਮ ਵਾਪਸ ਕੀਤੀ | ਜਿਸ 'ਤੇ ਥਾਣਾ ਪਸਿਆਣਾ ਵਲੋਂ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਖ਼ਿਲਾਫ਼ ਪੜਤਾਲ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ |