ਮੰਡੀ ਗੋਬਿੰਦਗੜ੍ਹ, 22 ਸਤੰਬਰ (ਇਕਬਾਲਦੀਪ ਸੰਧੂ)-ਇੱਥੋਂ ਦੇ ਮੁਹੱਲਾ ਇਕਬਾਲ ਨਗਰ, ਸੰਤ ਨਗਰ, ਐਸ.ਡੀ. ਮਾਡਰਨ ਸਕੂਲ ਦੇ ਨਾਲ ਲੱਗਦੀਆਂ ਗਲੀਆਂ ਨੂੰ ਪੱਕਿਆਂ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਬਲਾਕ ਪ੍ਰਧਾਨ ਦਲਜੀਤ ਸਿੰਘ ਵਿਰਕ, ਵਾਰਡ ਇੰਚਾਰਜ 23 ਜਗਦੀਸ਼ ਸਿੰਘ ਗੋਲਡੀ ਘੁੰਮਣ ਨੇ ਦੱਸਿਆ ਕਿ ਇਸ ਕੰਮ 'ਤੇ 54 ਲੱਖ 11 ਹਜ਼ਾਰ ਖ਼ਰਚ ਕੀਤਾ ਜਾਵੇਗਾ | ਇਸ ਮੌਕੇ ਬਲਜੀਤ ਕੌਰ, ਰਮਨਜੀਤ ਸਿੰਘ, ਸੰਜੀਵ ਵਰਮਾ, ਵਿਕਰਮ ਸਿੰਘ ਅਤੇ ਵੱਡੀ ਗਿਣਤੀ 'ਚ ਮੁਹੱਲਾ ਵਾਸੀ ਹਾਜ਼ਰ ਸਨ |