ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਦੇਣ 'ਚ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਮੋਹਰੀ-ਗੁਰੂ

Ad Position 21
No active advertisement
ਅਜੀਤ ਡੈਸਕ 23-09-2025
ਬਸੀ ਪਠਾਣਾਂ, 22 ਸਤੰਬਰ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ | ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਹਲਕਾ ਬਸੀ ਪਠਾਣਾਂ ਤੋਂ ਘੱਟੋ ਘੱਟ 300 ਕੁਇੰਟਲ ਕਣਕ ਇਕੱਠੀ ਕਰਕੇ ਭੇਜੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾਂ ਦਰਬਾਰਾ ਸਿੰਘ ਗੁਰੂ ਨੇ ਪਾਰਟੀ ਦੀ ਪਿੰਡ ਪੱਧਰ 'ਤੇ ਮਜ਼ਬੂਤੀ, ਸੰਭਾਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਬਲਾਕ ਸੰਮਤੀ ਜ਼ੋਨ ਚੁੰਨ੍ਹੀ ਕਲਾਂ, ਪਮੌਰ ਅਤੇ ਕੋਟਲਾ ਫ਼ਾਜ਼ਲ ਦੇ ਪਿੰਡਾਂ ਵਿਚ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਮੀਟਿੰਗਾਂ ਵਿਚ ਚੋਣਾਂ ਸੰਬੰਧੀ ਤੇ ਬੂਥ ਪੱਧਰ 'ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ | ਗੁਰੂ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਬੀਜ ਅਤੇ ਗ਼ਰੀਬ ਵਰਗ ਨੂੰ ਖਾਣ ਲਈ ਕਣਕ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਕਰਕੇ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਹਰ ਦੁੱਖ ਸੁੱਖ ਵਿਚ ਲੋਕਾਂ ਦੇ ਨਾਲ ਖੜ੍ਹਦੀ ਹੈ | ਇਨ੍ਹਾਂ ਮੀਟਿੰਗਾਂ ਵਿਚ ਜਥੇ. ਸਤਨਾਮ ਸਿੰਘ ਕਾਲੇਮਾਜਰਾ, ਪਰਮਿੰਦਰ ਸਿੰਘ ਭਿੰਦਾ, ਬਲਦੇਵ ਸਿੰਘ ਪਮੌਰ, ਸੁਰਿੰਦਰ ਸਿੰਘ ਚੁੰਨ੍ਹੀ, ਇਕਬਾਲ ਸਿੰਘ ਸਰਪੰਚ ਭਾਗਨਪੁਰ, ਹਰਭਜਨ ਸਿੰਘ, ਅਵਤਾਰ ਸਿੰਘ ਤੇ ਕਿਰਨਦੀਪ ਸਿੰਘ ਚੁੰਨ੍ਹੀ, ਗੁਰਮੀਤ ਸਿੰਘ ਕਸੁੰਭੜੀ, ਸੁਰਿੰਦਰ ਸਿੰਘ ਮਹਿਦੂਦਾਂ, ਦਰਸ਼ਨ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਮਨਵੀਰ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਸਿੰਘ, ਰਵਿੰਦਰ ਸਿੰਘ ਤੇ ਹਰਿੰਦਰ ਸਿੰਘ ਚੁੰਨ੍ਹੀ, ਜਗਦੀਸ਼ ਸਿੰਘ ਮਹਿਦੂਦਾਂ, ਗੁਰਜਗਜੀਤ ਸਿੰਘ ਜੱਗੀ, ਭੁਪਿੰਦਰ ਸਿੰਘ ਤੇ ਰਛਪਾਲ ਸਿੰਘ ਦੁਫੇੜਾ, ਗੁਰਚਰਨ ਸਿੰਘ ਭਾਗਨਪੁਰ, ਸ਼ੀਤਲ ਸਿੰਘ ਨੰਬਰਦਾਰ ਤੇ ਮਹਿਤਾਬ ਸਿੰਘ ਕਾਲੇਮਾਜਰਾ, ਗੁਰਜੀਤ ਸਿੰਘ ਤੇ ਅਭਿਜੋਤ ਸਿੰਘ ਕੋਟਲਾ ਫ਼ਾਜ਼ਲ, ਹਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ, ਜੰਗ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਜਗਮੇਲ ਸਿੰਘ, ਗਿਆਨੀ ਅਵਤਾਰ ਸਿੰਘ, ਬਹਾਦਰ ਸਿੰਘ, ਰਣਵਿੰਦਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਸੂਬੇਦਾਰ ਪ੍ਰਕਾਸ਼ ਸਿੰਘ, ਮੇਹਰ ਸਿੰਘ, ਨਛੱਤਰ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ ਤੇ ਹਰਮਨਦੀਪ ਸਿੰਘ ਪਮੌਰ, ਗੁਰਮੇਲ ਸਿੰਘ, ਜੱਗੀ ਸਿੰਘ, ਗੁਰਸੇਵਕ ਸਿੰਘ, ਸੁਰਜੀਤ ਸਿੰਘ ਤੇ ਜਰਨੈਲ ਸਿੰਘ ਕਸੁੰਭੜੀ, ਕੁਲਵੀਰ ਸਿੰਘ ਤੇ ਸੁਖਵਿੰਦਰ ਸਿੰਘ ਘੇਲ, ਸਿਕੰਦਰ ਸਿੰਘ ਤੇ ਹਰਜਿੰਦਰ ਸਿੰਘ ਸੈਂਪਲਾਂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਚਾਰ ਸਾਲਾਂ 'ਚ ਸੜਕਾਂ 'ਤੇ ਪੈਚ ਤੱਕ ਨਹੀਂ ਲਗਵਾ ਸਕੀ- ਰਾਜੂ ਖੰਨਾ ਅਗਲੀ ਖ਼ਬਰ ਵਿਧਾਇਕ ਹੈਪੀ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਸਰਗਰਮ ਨੌਜਵਾਨਾਂ ਦਾ ਸਨਮਾਨ
Ad Position 24
No active advertisement