ਮੰਡੀ ਗੋਬਿੰਦਗੜ੍ਹ, 24 ਸਤੰਬਰ (ਇਕਬਾਲਦੀਪ ਸੰਧੂ)-ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕ ਜ਼ੋਨਲ ਟੂਰਨਾਮੈਂਟ ਅਮਲੋਹ ਜ਼ੋਨ ਵਿਚ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਆਪਣੀ ਜਿੱਤ ਦੇ ਨਿਸ਼ਾਨ ਗੱਡੇ ਹਨ | ਇਨ੍ਹਾਂ ਮੁਕਾਬਲਿਆਂ ਵਿਚੋਂ ਅੰਡਰ-17 ਅਤੇ ਅੰਡਰ-19 ਸ਼੍ਰੇਣੀਆਂ ਦੇ ਖਿਡਾਰੀਆਂ ਨੇ ਡੀ.ਪੀ. ਲਛਮਣ ਸਿੰਘ ਤੇ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਮੱਲਾਂ ਮਾਰੀਆਂ | ਜਦਕਿ ਅੰਡਰ-17 ਵਿਚ ਗੁਰਸ਼ਰਨਵੀਰ ਸਿੰਘ ਨੇ 100 ਮੀਟਰ ਤੇ 800 ਮੀਟਰ ਦੌੜ ਵਿਚ ਪਹਿਲਾ, ਸ਼ਾਟਪੁੱਟ ਵਿਚ ਦੂਜਾ, ਮਨਜੋਤ ਸਿੰਘ ਨੇ 200 ਮੀਟਰ ਦੌੜ 'ਚ ਪਹਿਲਾ ਤੇ ਜੈਵਲਿਨ ਥਰੋਅ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਅੰਡਰ-19 ਵਿਚ ਗੁਰਦੇਵ ਸਿੰਘ ਨੇ 100 ਮੀਟਰ ਤੇ 200 ਮੀਟਰ ਦੌੜ ਵਿਚ ਪਹਿਲਾ, ਸ਼ਾਟਪੁੱਟ ਵਿਚ ਦੂਜਾ ਸਥਾਨ, ਅੰਮਿ੍ਤਪ੍ਰੀਤ ਸਿੰਘ ਨੇ ਸ਼ਾਟ ਪੱਟ ਵਿਚ ਪਹਿਲਾ, ਡਿਸਕਸ ਥਰੋਅ 'ਚ ਪਹਿਲਾ, ਸੂਰਜ ਕੁਮਾਰ ਨੇ 1500 ਮੀਟਰ ਦੌੜ ਵਿਚ ਪਹਿਲਾ ਅਤੇ 400 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੀ ਪਿ੍ੰਸੀਪਲ ਦਿਵਿਆ ਮਹਿਤਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹਨ | ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਕਾਦਮਿਕ ਦੇ ਨਾਲ-ਨਾਲ ਸਹਿ-ਪਾਠਕ ਗਤੀਵਿਧੀਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਪ੍ਰੇਰਿਤ ਕੀਤਾ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੇ.ਪੀ.ਐਸ. ਜੋਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੋਲੀ ਅਤੇ ਪ੍ਰੈਜ਼ੀਡੈਂਟ ਮਿਸ ਨਵੇਰਾ ਜੋਲੀ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲਗਨ ਤੇ ਦਿ੍ੜ੍ਹਤਾ ਦੀ ਪ੍ਰਸ਼ੰਸਾ ਕੀਤੀ |