ਜਖਵਾਲੀ, 24 ਸਤੰਬਰ (ਨਿਰਭੈ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਸੈਸ਼ਨ 2025 -26 ਦੇ ਅਥਲੈਟਿਕ ਟੂਰਨਾਮੈਂਟ ਦੀਆਂ ਖੇਡਾਂ ਵਿਧਾਇਕ ਲਖਬੀਰ ਸਿੰਘ ਰਾਏ ਵਲੋਂ ਸ਼ੁਰੂ ਕਰਵਾਈਆਂ ਗਈਆਂ | ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰਕ ਵਿਕਾਸ 'ਚ ਸਹਾਈ ਹੁੰਦੀਆਂ ਹਨ, ਉੱਥੇ ਹੀ ਮਾਨਸਿਕ ਤਣਾਅ ਨੂੰ ਵੀ ਘੱਟ ਕਰਦੀਆਂ ਹਨ | ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਅੰਦਰ ਖੇਡਾਂ ਪ੍ਰਤੀ ਰੁਚੀ ਹੋਣਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਜਿਸ ਸਦਕਾ ਨੌਜਵਾਨ ਪੀੜੀ ਦਾ ਖੇਡਾਂ ਵੱਲ ਉਤਸ਼ਾਹ ਵਧਿਆ ਹੈ | ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਤਹਿਤ ਇਕ ਬੱਚੇ ਤੋਂ ਲੈ ਕੇ ਬਜ਼ੁਰਗ ਵਿਅਕਤੀ ਨੂੰ ਖੇਡ ਮੈਦਾਨ ਵਿਚ ਖੇਡਣ ਲਾ ਦਿੱਤਾ ਗਿਆ ਹੈ | ਉਨ੍ਹਾਂ ਪਿ੍ੰ. ਸਰਬਜੀਤ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਹਮੇਸ਼ਾ ਹੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਾਰਥਿਕ ਕਦਮ ਚੁੱਕੇ ਜਾਂਦੇ ਹਨ | ਇਸ ਮੌਕੇ ਸਰਪੰਚ ਗੁਰਜੰਟ ਸਿੰਘ, ਲੈਕ. ਸੰਦੀਪ ਸੂਦ, ਲੈਕ. ਬਿਕਰਮਜੀਤ ਸਿੰਘ, ਤਲਵਿੰਦਰ ਸਿੰਘ ਡੀ.ਪੀ.ਆਈ., ਵਰਿੰਦਰ ਸਿੰਘ ਜ਼ੋਨਲ ਸਕੱਤਰ, ਗੁਰਦੀਪ ਸਿੰਘ, ਪਰਮਜੀਤ ਕੌਰ, ਅਵਤਾਰ ਸਿੰਘ, ਰਿਤੂ ਸ਼ਰਮਾ, ਮੋਨੀਕਾ, ਗੁਰਜੀਤ ਸਿੰਘ, ਸਰਪੰਚ ਹਰਪਾਲ ਸਿੰਘ, ਸਰਪੰਚ ਗੁਰਸੇਵਕ ਸਿੰਘ, ਸੁਰੇਸ਼ ਬੰਟੀ, ਮਨਦੀਪ ਸਿੰਘ, ਰੋਸਾ ਸਿੰਘ, ਜੇ.ਪੀ ਸਿੰਘ, ਮਨਿੰਦਰ ਮੰਨਾ ਵੀ ਹਾਜ਼ਰ ਸਨ |