15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਨਾਬਾਰਡ ਦੁਆਰਾ ਪ੍ਰਯੋਜਿਤ ਜੂਟ ਉਤਪਾਦਾਂ ਸੰਬੰਧੀ ਦਿੱਤੀ ਸਿਖਲਾਈ <br/>

Ad Position 21
No active advertisement
ਜੂਟ ਉਤਪਾਦ ਬਣਾਉਣ ਸੰਬੰਧੀ ਟ੍ਰੇਨਿੰਗ ਸਮਾਪਤੀ ਮੌਕੇ ਅਧਿਕਾਰੀ ਟ੍ਰੇਨਿੰਗ ਲੈਣ ਵਾਲੀਆਂ ਅÏਰਤਾਂ ਨੂੰ ਸਰਟੀਫਿਕੇਟ ਦਿੰਦੇ ਹੋਏ | ਅਜੀਤ ਤਸਵੀਰ <br/> 27-09-2025
ਖਮਾਣੋਂ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਸਹਾਇਤਾ ਸਮੂਹ ਅਤੇ ਸੰਯੁਕਤ ਦੇਣਦਾਰੀ ਸਮੂਹ ਦੇ ਮੈਂਬਰਾਂ ਲਈ ਜੂਟ ਉਤਪਾਦਾਂ 'ਤੇ ਮਾਈਕ੍ਰੋ ਐਂਟਰਪ੍ਰਾਈਜ਼ ਡਿਵੈਲਪਮੈਂਟ ਪ੍ਰੋਗਰਾਮ ਅਧੀਨ 15 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਖਮਾਣੋਂ ਬਲਾਕ ਦੇ ਪਿੰਡ ਬੌੜ ਵਿਖੇ ਸਮਾਪਤ ਹੋਇਆ | ਨੈਸ਼ਨਲ ਬੈਂਕ ਫ਼ਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਦੁਆਰਾ ਅਯੋਜਿਤ ਕੀਤੇ ਗਏ ਪ੍ਰੋਗਰਾਮ ਸਕਿੱਲ ਅੱਪਗ੍ਰੇਡੇਸ਼ਨ ਟ੍ਰੇਨਿੰਗ ਸਰਵਿਸਿਜ਼ (ਸੂਟਸ), ਲੁਧਿਆਣਾ ਰਾਹੀਂ 30 ਪੇਂਡੂ ਮਹਿਲਾ ਮੈਂਬਰਾਂ ਨੇ ਹਿੱਸਾ ਲਿਆ | ਸਮਾਪਤੀ ਸਮਾਰੋਹ ਵਿਚ ਆਂਚਲ ਸ਼ਰਮਾ ਡੀ.ਡੀ.ਐਮ, ਨਾਬਾਰਡ, ਹਰਪ੍ਰੀਤ ਸਿੰਘ ਸਿੱਧੂ ਡਾਇਰੈਕਟਰ ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ, ਸ਼ਮਸ਼ੇਰ ਨਗਰ ਅਤੇ ਕਰਮਜੀਤ ਸਿੰਘ ਮੈਨੇਜਰ ਸਹਿਕਾਰੀ ਬੈਂਕ ਖੇੜੀ ਨੌਧ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਆਂਚਲ ਸ਼ਰਮਾ ਨੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਸਾਨ ਉਤਪਾਦਕ ਸੰਗਠਨਾਂ ਤੇ ਪੇਂਡੂ ਮਾਰਟਾਂ ਵਰਗੀਆਂ ਪਹਿਲਕਦਮੀਆਂ ਰਾਹੀਂ ਸਵੈ-ਸਹਾਇਤਾ ਸਮੂਹਾਂ ਨੂੰ ਮਜ਼ਬੂਤ ਕਰਨ ਵਿਚ ਨਾਬਾਰਡ ਦੇ ਨਿਰੰਤਰ ਯਤਨਾਂ ਨੂੰ ਉਜਾਗਰ ਕੀਤਾ | ਹਰਪ੍ਰੀਤ ਸਿੰਘ ਸਿੱਧੂ ਨੇ ਜੂਟ ਕਰਾਫ਼ਟ ਅਤੇ ਉਤਪਾਦ ਵਿਕਾਸ ਵਿਚ ਹੁਨਰ ਵਿਕਾਸ ਦੁਆਰਾ ਪੇਂਡੂ ਅÏਰਤਾਂ ਨੂੰ ਸਸ਼ਕਤ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਸਾਰੇ ਸਫ਼ਲ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ | ਐਚ.ਐਸ. ਭਾਟੀਆ ਸੀ.ਈ.ਓ. ਅਤੇ ਪਿ੍ੰਸੀਪਲ ਐਸ.ਯੂ.ਟੀ.ਐਸ. ਨੇ ਭਾਗੀਦਾਰਾਂ ਨੂੰ ਨਵੀਨਤਾਕਾਰੀ ਅਤੇ ਬਾਜ਼ਾਰ-ਸੰਚਾਲਿਤ ਜੂਟ ਉਤਪਾਦਾਂ ਨੂੰ ਵਿਕਸਿਤ ਕਰਨ ਵਿਚ ਮਦਦ ਕਰਨ ਲਈ ਨਿਰੰਤਰ ਤਕਨੀਕੀ ਸਹਾਇਤਾ ਦਾ ਭਰੋਸਾ ਦਿੱਤਾ | ਇਸ ਸਮਾਗਮ ਵਿਚ ਜਸਵੀਰ ਕੌਰ ਸਰਪੰਚ, ਗੁਰਪ੍ਰੀਤ ਕੌਰ, ਪੰਚ ਰਾਜਬੀਰ ਸਿੰਘ, ਪੰਚ ਜਸਬੀਰ ਸਿੰਘ ਅਤੇ ਪੰਚ ਦਵਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ | ਸਮਾਪਤੀ ਵਾਲੇ ਦਿਨ ਸੇਬੀ ਦੁਆਰਾ ਸਿਖਲਾਈ ਪ੍ਰਾਪਤ ਮਾਸਟਰ ਟ੍ਰੇਨਰ ਦੁਆਰਾ ਇਕ ਵਿੱਤੀ ਸਾਖ਼ਰਤਾ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਭਾਗੀਦਾਰਾਂ ਨੂੰ ਵਿੱਤੀ ਯੋਜਨਾਬੰਦੀ, ਬੱਚਤ ਅਤੇ ਰਸਮੀ ਵਿੱਤੀ ਸੇਵਾਵਾਂ ਤੱਕ ਪਹੁੰਚ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ | ਇਸ ਸਿਖਲਾਈ ਨੇ ਜੂਟ ਸ਼ਾਪਿੰਗ ਬੈਗਾਂ, ਪਰਸਾਂ, ਸਟੇਸ਼ਨਰੀ ਦੀਆਂ ਚੀਜ਼ਾਂ ਅਤੇ ਮਾਰਕੀਟਿੰਗ ਰਣਨੀਤੀਆਂ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ, ਜਿਸ ਨਾਲ ਜ਼ਿਲ੍ਹੇ ਵਿਚ ਅÏਰਤਾਂ ਲਈ ਰੋਜ਼ੀ-ਰੋਟੀ ਦੇ ਨਵੇਂ ਮੌਕੇ ਖੁੱਲ੍ਹੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਡਡਹੇੜੀ ਵਿਖੇ ਲੱਗੀਆਂ ਇੰਟਰਲਾਕ ਟਾਇਲਾਂ ਅਤੇ ਸ਼ੈੱਡ ਦਾ ਵਿਧਾਇਕ ਨੇ ਕੀਤਾ ਉਦਘਾਟਨ <br/> ਅਗਲੀ ਖ਼ਬਰ ਸਿਵਲ ਸਰਜਨ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਦੀ ਕੀਤੀ ਚੈਕਿੰਗ <br/>
Ad Position 24